ਦੀਵਾਲੀ ਦੀ ਰਾਤ ਪੰਜਾਬ ਦੇ ਕਈ ਸ਼ਹਿਰਾਂ 'ਚ ਮਚੇ ਭਾਂਬੜ, ਹੋਇਆ ਭਾਰੀ ਨੁਕਸਾਨ

By  Jagroop Kaur November 15th 2020 12:09 PM

ਚੰਡੀਗੜ੍ਹ: ਦੀਵਾਲੀ ਦੇ ਤਿਉਹਾਰ ਤੇ ਜਿੱਥੇ ਹਰ ਚਿਹਰੇ ਤੇ ਰੌਣਕ ਸੀ, ਉੱਥੇ ਹੀ ਪੰਜਾਬ ਦੇ ਕਈ ਸ਼ਹਿਰਾਂ 'ਚ ਪਟਾਕਿਆਂ ਕਾਰਨ ਅੱਗ ਲੱਗਣ ਦੇ ਮਾਮਲੇ ਸ੍ਹਾਮਣੇ ਆਏ ਹਨ। ਪੰਜਾਬ ਦੇ ਫਾਜ਼ਿਲਕਾ, ਮੋਗਾ, ਸ੍ਰੀ ਅੰਮ੍ਰਿਤਸਰ ਸਾਹਿਬ, ਬਠਿੰਡਾ 'ਚ ਭਿਆਨਕ ਅੱਗ ਲੱਗ ਗਈ।

ਮੋਗਾ ਦੀ ਗੱਲ ਕਰੀਏ ਤਾਂ ਇਥੇ ਸਥਾਨਕ ਨਿਹਾਲ ਸਿੰਘ ਵਾਲਾ ਰੋਡ 'ਤੇ ਪਟਾਕੇ ਦੀ ਚਿੰਗਾਰੀ ਡਿੱਗਣ ਕਾਰਨ ਕਬਾੜ ਦੇ ਗੋਦਾਮ 'ਚ ਅੱਗ ਲੱਗ ਗਈ, ਜਿਸ ਕਾਰਨ ਭਾਰੀ ਨੁਕਸਾਨ ਹੋ ਗਿਆ ਹੈ।

ਦੀਵਾਲੀ ਦੀ ਰਾਤ ਪੰਜਾਬ ਦੇ ਕਈ ਸ਼ਹਿਰਾਂ 'ਚ ਮਚੇ ਭਾਂਬੜ, ਹੋਇਆ ਭਾਰੀ ਨੁਕਸਾਨ

ਉਥੇ ਹੀ ਬਠਿੰਡਾ 'ਚ ਖਿਡੌਣੇ ਬਣਾਉਣ ਵਾਲੀ ਫੈਕਟਰੀ ਨੂੰ ਅੱਗ ਲੱਗ ਗਈ। ਅੱਗ ਇੱਥੇ ਵੀ ਭਿਆਨਕ ਰੂਪ 'ਚ ਲੱਗੀ ਕਿ ਇਸ ਤੇ ਕਾਬੂ ਪਾਉਣਾ ਮੁਸ਼ਿਕਲ ਹੋ ਗਿਆ। ਇਸ ਤੋਂ ਇਲਾਵਾ ਰਾਜਪੁਰਾ ਦੀ ਰਾਮਾ ਫੂਡ ਮੰਡੀ 'ਚ ਵੀ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਫੈਕਟਰੀ ਮਾਲਕਾਂ ਨੇ ਦੱਸਿਆਂ ਕਿ ਇਹ ਘਟਨਾਂ ਕਿੰਝ ਵਾਪਰੀ ਤੇ ਇਸ 'ਤੇ ਪਾਉਣਾ ਕਿੰਨਾ ਮੁਸ਼ਕਿਲ ਤੇ ਉਹਨਾਂ ਵੱਲੋਂ ਇਹ ਵੀ ਦੱਸਿਆਂ ਗਿਆ ਕਿ ਇਹ ਅੱਗ ਦੀਵਾਲੀ ਤੇ ਚਲਾਏ ਪਟਾਕਿਆ ਦੇ ਕਾਰਨ ਲੱਗੀ ਹੈ।

ਦੀਵਾਲੀ ਦੀ ਰਾਤ ਪੰਜਾਬ ਦੇ ਕਈ ਸ਼ਹਿਰਾਂ 'ਚ ਮਚੇ ਭਾਂਬੜ, ਹੋਇਆ ਭਾਰੀ ਨੁਕਸਾਨ

ਦੀਵਾਲੀ 'ਤੇ ਚਲਾਏ ਜਾਣ ਵਾਲੇ ਪਟਾਕੇ ਜਿੱਥੇ ਪਦੂਸ਼ਣ ਕਰਕੇ ਵਾਤਾਵਰਨ, ਸਿਹਤ ਲਈ ਹਾਨੀਕਾਰਕ ਸਿੱਧ ਹੋਏ ਉੱਥੇ ਇਸ ਦੀਵਾਲੀ ਤੇ ਇਹ ਰੁਜ਼ਗਾਰ ਤੇ ਵੀ ਭਾਰੂ ਪਏ ਹਨ। ਭਾਵੇ ਸਰਕਾਰ ਦੇ ਵੱਲੋਂ ਇਸ ਦੀਵਾਲੀ 'ਤੇ 2 ਘੰਟੇ ਦੀ ਹੀ ਮੋਹਲਤ ਦਿੱਤੀ ਸੀ, ਪਰ ਫਿਰ ਵੀ ਸਰਕਾਰ ਦੀ ਅਣਗਹਿਲੀ ਕਾਰਨ ਲੋਕਾਂ ਨੇ ਰੱਜ ਕੇ ਪਟਾਕੇ ਚਲਾਏ।

-PTC News

Related Post