ਅਯੁੱਧਿਆ ’ਚ ਬਣਨ ਵਾਲੀ ਮਸਜਿਦ ਦੀਆਂ ਮੂੰਹੋ ਬੋਲਦੀਆਂ ਤਸਵੀਰਾਂ ਦੀ ਝਲਕ ਆਈ ਸਾਹਮਣੇ

By  Jagroop Kaur December 20th 2020 06:10 PM

ਪਿਛਲੇ ਸਾਲ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਅਯੁੱਧਿਆ ’ਚ ਇਕ ਮਸਜਿਦ ਦੇ ਨਿਰਮਾਣ ਦਾ ਰਾਹ ਖੁੱਲਿ੍ਹਆ। ਇਸ ਮਸਜਿਦ ਦੇ ਨਿਰਮਾਣ ਪ੍ਰਾਜੈਕਟ ਲਈ ਪਹਿਲੀ ਆਰਕੀਟੈਕਚਰ ਯੋਜਨਾ ਜਾਰੀ ਕੀਤੀ ਹੈ। ਬੀਤੇ ਦਿਨੀਂ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ (ਆਈ. ਆਈ. ਸੀ. ਐੱਫ.) ਟਰੱਸਟ ਵਲੋਂ ਮਸਜਿਦ ਦਾ ਬਲੂ ਪਿ੍ਰੰਟ ਜਾਰੀ ਕੀਤਾ ਗਿਆ ਹੈ। ਇਸ ਦੀ ਨੀਂਹ ਗਣਤੰਤਰ ਦਿਵਸ ’ਤੇ ਰੱਖੀ ਜਾਵੇਗੀ। ਮਸਜਿਦ ਦੇ ਨਾਲ ਇਕ ਹਸਪਤਾਲ ਵੀ ਹੋਵੇਗਾ।First Look of Ayodhya Mosque and Hospital Unveiled, Blueprint Reveals  Futuristic Design | See Photosਮਸਜਿਦ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ ਅਤੇ ਇਸ ਦਾ ਨਾਂ ਕਿਸੇ ਸਮਰਾਟ ਜਾਂ ਰਾਜਾ ਦੇ ਨਾਂ ’ਤੇ ਨਹੀਂ ਰੱਖਿਆ ਜਾਵੇਗਾ। ਇੰਡੋ-ਇਸਲਾਮਿਕ ਫਾਊਂਡੇਸ਼ਨ ਟਰੱਸਟ ਨੇ ਅਯੁੱਧਿਆ ਦੇ ਧਨੀਪੁਰ ਸਥਿਤ ਇਸ ਪ੍ਰਾਜੈਕਟ ਦੀ ਇਕ ਪ੍ਰੈਜੈਂਟੇਸ਼ਨ (ਪੇਸ਼ਕਾਰੀ) ’ਚ ਇਸ ਬਾਬਤ ਜਾਣਕਾਰੀ ਦਿੱਤੀ। ਇਸ ’ਚ ਟਰੱਸਟ ਨੇ ਦੁਨੀਆ ਭਰ ਦੇ ਕਈ ਸਮਕਾਲੀਨ ਮਸਜਿਦਾਂ ਦੇ ਡਿਜ਼ਾਈਨ ਦਿਖਾਏ।In Pics: Ayodhya Mosque complex to be 'futuristic' with glass dome, green  cover

ਇਕ ਯੋਜਨਾਬੱਧ ਮਸਜਿਦ ਦੀ ਇਕ ਕੰਪਿਊਟਰ ਜ਼ਰੀਏ ਤਿਆਰ ਚਿੱਤਰ ਇਕ ਵਿਸ਼ਾਲ ਕੱਚ ਦੇ ਗੁੰਬਦ ਨੂੰ ਵਿਖਾਉਂਦੀ ਹੈ। ਮਸਜਿਦ ਦੇ ਪਿੱਛੇ ਇਕ ਫਿਊਚਰਿਸਟਿਕ ਡਿਜ਼ਾਈਨ ਵਾਲਾ ਹਸਪਤਾਲ ਬਣਿਆ ਹੋਇਆ ਹੈ।First look: Proposed design of new mosque at Ayodhya | The Times of India

ਟਰੱਸਟ ਨੇ ਇਕ ਬਿਆਨ ਵਿਚ ਕਿਹਾ ਕਿ ਡਿਜ਼ਾਈਨ ਦੁਨੀਆ ਭਰ ਦੀਆਂ ਮਸਜਿਦਾਂ ਦੀ ਆਧੁਨਿਕ ਆਰਕੀਟੈਕਚਰ ਦੀ ਕਾਪੀ ਹੈ। ਟਰੱਸਟ ਨੇ ਕਿਹਾ ਕਿ ਹਸਪਤਾਲ ਅਤਿਆਧੁਨਿਕ ਸਹੂਲਤਾਂ ਪ੍ਰਦਾਨ ਕਰੇਗਾ ਅਤੇ ਇਸ ਦੇ ਨਾਲ ਹੀ ਬੱਚਿਆਂ ਅਤੇ ਗਰਭਵਤੀ ਮਾਵਾਂ ’ਚ ਕੁਪੋਸ਼ਣ ’ਤੇ ਧਿਆਨ ਕੇਂਦਰਿਤ ਕਰੇਗਾ, ਜਿਸ ਦੀ ਆਲੇ-ਦੁਆਲੇ ਦੇ ਖੇਤਰ ਅਤੇ ਆਬਾਦੀ ’ਚ ਬਹੁਤ ਲੋੜ ਹੈ।

ਇਸ ਦੇ ਭਵਨ ਵਿਚ ਟਰੱਸਟ ਦਫ਼ਤਰ ਅਤੇ ਪ੍ਰਕਾਸ਼ਨ ਗ੍ਰਹਿ ਵੀ ਹੋਣਗੇ, ਜੋ ਇੰਡੋ-ਇਸਲਾਮਿਕ ਸੱਭਿਆਚਾਰ-ਸਾਹਿਤ ਅਧਿਐਨ ਦੀ ਖੋਜ ਅਤੇ ਪ੍ਰਕਾਸ਼ਨ ਘਰ ’ਤੇ ਕੇਂਦਰਿਤ ਹੈ।

Related Post