ਕੈਨੇਡਾ ਦੇ ਇਸ ਖੇਤਰ 'ਚ ਬਣੀ ਹੜ੍ਹ ਵਰਗੀ ਸਥਿਤੀ, ਘਰਾਂ ਨੂੰ ਕਰਵਾਇਆ ਗਿਆ ਖਾਲੀ

By  Joshi February 23rd 2018 02:31 PM -- Updated: February 23rd 2018 02:47 PM

Flooding in Brantford, causes state of emergency: ਕੈਨੇਡਾ ਦੇ ਇਸ ਖੇਤਰ 'ਚ ਬਣੀ ਹੜ੍ਹ ਵਰਗੀ ਸਥਿਤੀ, ਘਰਾਂ ਨੂੰ ਕਰਵਾਇਆ ਗਿਆ ਖਾਲੀ

ਬਰੈਂਟਫੋਰਡ ਦੇ ਸ਼ਹਿਰ 'ਚ ਵੱਧ ਰਹੇ ਪਾਣੀ ਦੇ ਪੱਧਰ ਅਤੇ ਹੜ੍ਹ ਦੇ ਖਤਰੇ ਕਾਰਨ ਐਮਰਜੈਂਸੀ ਐਲਾਨੀ ਗਈ ਹੈ।

Flooding in Brantford, causes state of emergency: ਕੈਨੇਡਾ ਦੇ ਇਸ ਖੇਤਰ 'ਚ ਬਣੀ ਹੜ੍ਹ ਵਰਗੀ ਸਥਿਤੀ Flooding in Brantford, causes state of emergency: ਕੈਨੇਡਾ ਦੇ ਇਸ ਖੇਤਰ 'ਚ ਬਣੀ ਹੜ੍ਹ ਵਰਗੀ ਸਥਿਤੀ

ਹੋਮਡੇਲ, ਈਗਲ ਪੈਲੇਸ ਅਤੇ ਵੈਸਟ ਬ੍ਰਾਂਟ ਖੇਤਰਾਂ ਨੂੰ ਬੁੱਧਵਾਰ ਸਵੇਰੇ ਖਾਲੀ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਹੜ੍ਹ ਦੇ ਖਤਰੇ ਨੇ 2200 ਘਰਾਂ ਅਤੇ 4,900 ਲੋਕਾਂ ਦੇ ਘਰਾਂ ਨੂੰ ਪ੍ਰਭਾਵਿਤ ਕੀਤਾ ਹੈ।

Flooding in Brantford, causes state of emergency: ਬਰੈਂਟਫੋਰਡ ਦੇ ਮੇਅਰ ਕ੍ਰਿਸ ਫ੍ਰੀਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿੰਨ੍ਹਾਂ ਲੋਕਾਂ ਨੇ ਅਜੇ ਤਕ ਇਹ ਖੇਤਰ ਖਾਲੀ ਨਹੀਂ ਕੀਤੇ ਹਨ, ਉਹਨਾਂ ਨੂੰ ਵੀ ਇਹਨਾਂ ਖੇਤਰਾਂ ਨੂੰ ਖਤਰੇ ਦੇ ਚੱਲਦਿਆਂ ਜਲਦ ਤੋਂ ਜਲਤ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਟਰਾਂਸਿਟ ਬੱਸਾਂ ਉਨ੍ਹਾਂ ਲੋਕਾਂ ਦੀ ਮਦਦ ਲਈ ਉਪਲੱਬਧ ਹਨ ਜਿਨ੍ਹਾਂ ਨੂੰ ਟ੍ਰਾਂਸਪੋਰਟੇਸ਼ਨ ਦੀ ਜ਼ਰੂਰਤ ਹੈ।

—PTC News

Related Post