ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੋਵੇਗਾ ਰੁਟੀਨ ਚੈੱਕਅਪ

By  Pardeep Singh February 5th 2022 03:21 PM -- Updated: February 5th 2022 03:25 PM

ਚੰਡੀਗੜ੍ਹ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣਾ ਰੁਟੀਨ ਚੈੱਕਅਪ ਕਰਵਾਉਣ ਲਈ ਫੋਰਟਿਸ ਹਸਪਤਾਲ ਵਿੱਚ ਗਏ ਹਨ। ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਬਿਲਕੁੱਲ ਠੀਕ ਹਨ, ਉਹ ਸਿਰਫ਼ ਆਪਣਾ ਰੁਟੀਨ ਚੈੱਕਅਪ ਕਰਵਾਉਣ ਲਈ ਹੀ ਹਸਪਤਾਲ ਗਏ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਕੋਰੋਨਾ ਪੌਜ਼ੀਟਿਵ ਆਏ ਸਨ, ਉਦੋਂ ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਡੀਐਸੀ ਹਸਪਤਾਲ ਵਿਚ ਹੋਇਆ ਅਤੇ ਠੀਕ ਹੋ ਕੇ ਘਰ ਵਾਪਸ ਚੱਲੇ ਗਏ ਸਨ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਲੰਬੀ ਸੀਟ ਤੋਂ ਚੋਣ ਲੜ ਰਹੇ ਹਨ।

 

ਇਹ ਵੀ ਪੜ੍ਹੋ:ਕਾਂਗਰਸ ਦੇ CM ਚਿਹਰੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ

-PTC News

Related Post