ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਅੱਜ ਨਿਗਮ ਬੋਧ ਘਾਟ 'ਤੇ ਹੋਵੇਗਾ ਅੰਤਿਮ ਸਸਕਾਰ

By  Jashan A July 21st 2019 09:57 AM

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਅੱਜ ਨਿਗਮ ਬੋਧ ਘਾਟ 'ਤੇ ਹੋਵੇਗਾ ਅੰਤਿਮ ਸਸਕਾਰ,ਨਵੀਂ ਦਿੱਲੀ: ਬੀਤੇ ਦਿਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਦਿੱਗਜ਼ ਨੇਤਾ ਸ਼ੀਲਾ ਦੀਕਸ਼ਿਤ ਦੁਨੀਆ ਨੂੰ ਅਲਵਿਦਾ ਕਹਿ ਗਏ। 81 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।

ਉਹ ਲਗਭਗ 15 ਸਾਲਾਂ ਤੱਕ ਦਿੱਲੀ ‘ਚ ਮੁੱਖ ਮੰਤਰੀ ਦੇ ਅਹੁਦਾ ‘ਤੇ ਰਹੇ। ਪਿਛਲੇ ਕੁਝ ਦਿਨਾਂ ਤੋਂ ਸ਼ੀਲਾ ਦੀਕਸ਼ਤ ਬੀਮਾਰ ਚੱਲ ਰਹੇ ਸੀ। ਉਹਨਾਂ ਦਾ ਅੰਤਿਮ ਮਿਲੀ ਜਾਣਕਾਰੀ ਮੁਤਾਬਕ ਅੰਤਿਮ ਸਸਕਾਰ ਅੱਜ ਦੁਪਹਿਰ ਢਾਈ ਵਜੇ ਨਿਗਮ ਬੋਧ ਘਾਟ 'ਤੇ ਕੀਤਾ ਜਾਵੇਗਾ।

ਹੋਰ ਪੜ੍ਹੋ: ਮੌਸਮ ਵਿਭਾਗ ਦਾ ਦਾਅਵਾ, ਅਗਲੇ 24 ਘੰਟਿਆਂ 'ਚ ਕੇਰਲ ਪਹੁੰਚੇਗਾ ਮਾਨਸੂਨ

ਜ਼ਿਕਰਯੋਗ ਹੈ ਕਿ ਸ਼ੀਲਾ ਦਿਕਸ਼ਿਤ ਦਾ ਜਨਮ 31 ਮਾਰਚ 1931 ਨੂੰ ਪੰਜਾਬ ਦੇ ਕਪੂਰਥਲਾ ਵਿੱਚ ਹੋਇਆ ਸੀ। ਉਹ 1998 ਤੋਂ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਰਹੇ ਹਨ। ਇਸ ਦੇ ਇਲਾਵਾ 2014 ਵਿੱਚ ਉਨ੍ਹਾਂ ਨੂੰ ਕੇਰਲ ਦਾ ਰਾਜਪਾਲ ਬਣਾਇਆ ਗਿਆ ਸੀ ,ਹਾਲਾਂਕਿ ਉਨ੍ਹਾਂ ਨੇ 25 ਅਗਸਤ 2014 ਨੂੰ ਅਸਤੀਫ਼ਾ ਦੇ ਦਿੱਤਾ ਸੀ।

-PTC News

Related Post