ਸਾਬਕਾ ਆਈ.ਏ.ਐੱਸ ਅਧਿਕਾਰੀ ਸਵਰਨ ਸਿੰਘ ਚੰਨੀ ਨਿਤਿਨ ਗਡਕਰੀ ਦੀ ਮੌਜੂਦਗੀ ਵਿੱਚ ਭਾਜਪਾ 'ਚ ਹੋਏ ਸ਼ਾਮਲ

By  Shanker Badra May 9th 2019 02:24 PM -- Updated: May 9th 2019 02:28 PM

ਸਾਬਕਾ ਆਈ.ਏ.ਐੱਸ ਅਧਿਕਾਰੀ ਸਵਰਨ ਸਿੰਘ ਚੰਨੀ ਨਿਤਿਨ ਗਡਕਰੀ ਦੀ ਮੌਜੂਦਗੀ ਵਿੱਚ ਭਾਜਪਾ 'ਚ ਹੋਏ ਸ਼ਾਮਲ:ਨਵੀਂ ਦਿੱਲੀ : ਪੰਜਾਬ ਕੈਡਰ ਦੇ ਸਾਬਕਾ ਆਈ.ਏ.ਐੱਸ. ਅਧਿਕਾਰੀ ਸਰਵਨ ਸਿੰਘ ਚੰਨੀ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋ ਗਏ ਹਨ।ਦੱਸਿਆ ਜਾਂਦਾ ਹੈ ਕਿ ਸਵਰਨ ਸਿੰਘ ਚੰਨੀ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਨਜ਼ਦੀਕੀ ਸਨ। [caption id="attachment_293238" align="aligncenter" width="300"]Former IAS officer Swaran Singh Channi Join BJP
ਸਾਬਕਾ ਆਈ.ਏ.ਐੱਸ ਅਧਿਕਾਰੀ ਸਵਰਨ ਸਿੰਘ ਚੰਨੀ ਨਿਤਿਨ ਗਡਕਰੀ ਦੀ ਮੌਜੂਦਗੀ ਵਿੱਚ ਭਾਜਪਾ 'ਚ ਹੋਏ ਸ਼ਾਮਲ[/caption] ਜਾਣਕਾਰੀ ਅਨੁਸਾਰ ਭਾਜਪਾ ਦੇ ਸੀਨੀਅਰ ਨੇਤਾ ਅਤੇ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਪਾਰਟੀ ਹੈੱਡ ਕੁਆਰਟਰ 'ਚ ਸਰਵਨ ਸਿੰਘ ਚੰਨੀ ਨੂੰ ਪਾਰਟੀ ਦੀ ਮੈਂਬਰਤਾ ਦਿਵਾਈ ਹੈ। [caption id="attachment_293236" align="aligncenter" width="300"]Former IAS officer Swaran Singh Channi Join BJP ਸਾਬਕਾ ਆਈ.ਏ.ਐੱਸ ਅਧਿਕਾਰੀ ਸਵਰਨ ਸਿੰਘ ਚੰਨੀ ਨਿਤਿਨ ਗਡਕਰੀ ਦੀ ਮੌਜੂਦਗੀ ਵਿੱਚ ਭਾਜਪਾ 'ਚ ਹੋਏ ਸ਼ਾਮਲ[/caption] ਦੱਸ ਦੇਈਏ ਕਿ ਸਰਵਨ ਸਿੰਘ ਚੰਨੀ 1982 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਰਿਟਾਇਰਡ ਅਧਿਕਾਰੀ ਹਨ।ਉਹ ਇਸ ਸਾਲ 4 ਮਈ 2019 ਨੂੰ ਰਿਟਾਇਰ ਹੋਏ ਹਨ।ਪੰਜਾਬ 'ਚ ਅੱਤਵਾਦ ਦੇ ਸਿਖਰ 'ਤੇ ਰਹਿਣ ਦੌਰਾਨ ਚੰਨੀ ਗੁਰਦਾਸਪੁਰ ਅਤੇ ਲੁਧਿਆਣਾ ਦੇ ਜ਼ਿਲਾ ਅਧਿਕਾਰੀ ਰਹਿਣ ਦੇ ਤੋਂ ਇਲਾਵਾ ਰਾਜ ਦੇ ਗ੍ਰਹਿ ਸਕੱਤਰ ਅਤੇ ਮੁੱਖ ਸੂਚਨਾ ਅਧਿਕਾਰੀ ਵੀ ਰਹੇ ਸਨ। -PTCNews

Related Post