ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਨੇ BCCI ਪ੍ਰਧਾਨ ਵਜੋਂ ਸੰਭਾਲਿਆ ਅਹੁਦਾ ,ਭਾਰਤੀ ਕ੍ਰਿਕਟ ਬੋਰਡ ਨੇ ਕੀਤਾ ਐਲਾਨ

By  Shanker Badra October 23rd 2019 03:07 PM

ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਨੇ BCCI ਪ੍ਰਧਾਨ ਵਜੋਂ ਸੰਭਾਲਿਆ ਅਹੁਦਾ ,ਭਾਰਤੀ ਕ੍ਰਿਕਟ ਬੋਰਡ ਨੇ ਕੀਤਾ ਐਲਾਨ:ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਅਧਿਕਾਰਕ ਤੌਰ 'ਤੇ ਬੀ.ਸੀ.ਸੀ.ਆਈ. ਦਾ ਪ੍ਰਧਾਨ ਚੁਣ ਲਿਆ ਹੈ। ਇਸ ਤੋਂ ਬਾਅਦ ਸੌਰਵ ਗਾਂਗੁਲੀ ਨੇ ਬੀ.ਸੀ.ਸੀ.ਆਈ. ਦੇ 39ਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ।ਇਸ ਗੱਲ ਦਾ ਐਲਾਨ ਬੀਸੀਸੀਆਈ ਨੇ ਟਵਿੱਟਰ ਹੈਂਡਲ ਜ਼ਰੀਏ ਕੀਤਾ ਹੈ।

Former India captain Sourav Ganguly 39th BCCI president ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਨੇBCCI ਪ੍ਰਧਾਨਵਜੋਂ ਸੰਭਾਲਿਆ ਅਹੁਦਾ ,ਭਾਰਤੀ ਕ੍ਰਿਕਟ ਬੋਰਡ ਨੇ ਕੀਤਾ ਐਲਾਨ

ਇਸ ਦੌਰਾਨ ਬੀਸੀਸੀਆਈ ਨੇ ਟਵਿੱਟਰ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਸੌਰਵਗਾਂਗੁਲੀ ਬੋਰਡ ਪ੍ਰਧਾਨ ਅਹੁਦੇ ਦਾ ਪੱਤਰ ਸੰਭਾਲ ਰਹੇ ਹਨ। ਇਸ ਤੋਂ ਇਲਾਵਾ ਇਸ ਟਵੀਟ ਦੀ ਕੈਪਸ਼ਨ 'ਚ ਬੀਸੀਸੀਆਈ ਨੇ ਲਿਖਿਆ ਹੈ, 'ਅਧਿਕਾਰਤ ਤੌਰ 'ਤੇ ਸੌਰਵ ਗਾਂਗੁਲੀ ਬੀਸੀਸੀਆਈ ਦੇ ਪ੍ਰਧਾਨ ਚੁਣੇ ਗਏ।

Former India captain Sourav Ganguly 39th BCCI president ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਨੇBCCI ਪ੍ਰਧਾਨਵਜੋਂ ਸੰਭਾਲਿਆ ਅਹੁਦਾ ,ਭਾਰਤੀ ਕ੍ਰਿਕਟ ਬੋਰਡ ਨੇ ਕੀਤਾ ਐਲਾਨ

ਦੱਸ ਦੇਈਏ ਕਿ ਮੁੰਬਈ 'ਚ ਬੋਰਡ ਹੈੱਡਕੁਆਟਰ 'ਚ ਹੋਈ ਮੀਟਿੰਗ 'ਚ ਗਾਂਗੁਲੀ ਨੂੰ ਬੋਰਡ ਦੀ ਕਮਾਨ ਸੌਂਪ ਦਿੱਤੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸਾਲਾਨਾ ਮੀਟਿੰਗ 'ਚ ਜੈਅ ਸ਼ਾਹ ਅਤੇ ਸੀ.ਓ.ਏ. ਦੇ  ਮੁਖੀ ਵਿਨੋਦ ਰਾਏ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Former India captain Sourav Ganguly 39th BCCI president ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਨੇBCCI ਪ੍ਰਧਾਨਵਜੋਂ ਸੰਭਾਲਿਆ ਅਹੁਦਾ ,ਭਾਰਤੀ ਕ੍ਰਿਕਟ ਬੋਰਡ ਨੇ ਕੀਤਾ ਐਲਾਨ

ਜ਼ਿਕਰਯੋਗ ਹੈ ਕਿ ਸੌਰਵ ਗਾਂਗੁਲੀ ਨੂੰ ਪਿਛਲੇ ਹਫ਼ਤੇ 14 ਅਕਤੂਬਰ ਨੂੰ ਭਾਰਤੀ ਕ੍ਰਿਕਟ ਬੋਰਡ ਦਾ ਪ੍ਰਧਾਨ ਬਿਨਾਂ ਕਿਸੇ ਵਿਰੋਧ ਚੁਣਿਆ ਗਿਆ ਸੀ।ਇਸ ਦਾ ਐਲਾਨ ਬੀਸੀਸੀਆਈ ਦੇ ਸਾਬਕਾ ਉਪ ਰਾਸ਼ਟਰਪਤੀ ਰਾਜੀਵ ਸ਼ੁਕਲਾ ਨੇ ਕੀਤਾ ਸੀ। ਇਸ ਦਾ ਅਧਿਕਾਰਤ ਐਲਾਨ ਅੱਜ ਕੀਤਾ ਹੈ।

-PTCNews

Related Post