ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਦਾ ਪੁਣੇ ਵਿਖੇ ਹੋਇਆ ਦਿਹਾਂਤ

By  Shanker Badra August 5th 2020 04:00 PM

ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਦਾ ਪੁਣੇ ਵਿਖੇ ਹੋਇਆ ਦਿਹਾਂਤ: ਪੁਣੇ: ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਦਾ ਬੁੱਧਵਾਰ ਨੂੰ ਪੁਣੇ ਵਿੱਚ ਦਿਹਾਂਤ ਹੋ ਗਿਆ ਹੈ। ਉਹ 89 ਸਾਲਾਂ ਦੇ ਸੀ।  ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਦਾ ਪੁਣੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ।

ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਦਾ ਪੁਣੇ ਵਿਖੇ ਹੋਇਆ ਦਿਹਾਂਤ

ਇਸ ਦੌਰਾਨ ਨੀਲਾਂਗੇਕਰ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸਨ ਤੇ ਇਸ ਤੋਂ ਠੀਕ ਹੋਣ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਉਨ੍ਹਾਂ ਨੇ ਹਸਪਤਾਲ ਤੋਂ ਛੁੱਟੀ ਮਿਲੀ ਸੀ। ਉਹ ਸ਼ੂਗਰ, ਬਲੱਡ ਪ੍ਰੈਸ਼ਰ ਤੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ।

ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਦਾ ਪੁਣੇ ਵਿਖੇ ਹੋਇਆ ਦਿਹਾਂਤ

ਨੀਲਾਂਗੇਕਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਾਤੂਰ ਜ਼ਿਲ੍ਹੇ ਦੇ ਨਿਲੰਗਾ ਲਿਆਂਦਾ ਜਾਵੇਗਾ ਤੇ ਉੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ 'ਚ ਪਤਨੀ, ਤਿੰਨ ਪੁੱਤਰ, ਇੱਕ ਧੀ ਤੇ ਪੋਤੇ-ਪੋਤੀਆਂ ਹਨ।

ਦੱਸ ਦੇਈਏ ਕਿ ਮਰਾਠਾਵਾੜ ਖੇਤਰ ਦੇ ਲਾਤੁਰ ਤੋਂ ਸੀਨੀਅਰ ਕਾਂਗਰਸ ਨੇਤਾਨੀਲਾਂਗੇਕਰ1962 'ਚ ਪਹਿਲੀ ਵਾਰ ਵਿਧਾਇਕ ਬਣੇ ਸਨ ਤੇ 1985 ਤੋਂ 1986 ਦੌਰਾਨ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਰਹੇ ਸਨ।  ਨੀਲਾਂਗੇਕਰ ਨੇ ਆਪਣੀ ਬੇਟੀ ਅਤੇ ਉਸਦੀ ਦੋਸਤ ਦੀ ਮਦਦ ਲਈ 1985 ਵਿੱਚ ਐਮਡੀ ਦੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਛੇੜਛਾੜ ਦੇ ਦੋਸ਼ਾਂ ਕਾਰਨ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਦਾ ਪੁਣੇ ਵਿਖੇ ਹੋਇਆ ਦਿਹਾਂਤ

ਸ਼ਿਵਾਜੀਰਾਓ ਪਾਟਿਲ ਦੇ ਦਿਹਾਂਤ ਬਾਰੇ ਪਤਾ ਲਗਦਿਆਂ ਹੀ ਪੀਐੱਮ ਮੋਦੀ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਲਿਖਿਆ- 'ਸ਼੍ਰੀ ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਜੀ ਮਹਾਂਰਾਸ਼ਟਰ ਦੀ ਰਾਜਨੀਤੀ ਦੇ ਦਿੱਗਜ ਸਨ। ਉਨ੍ਹਾਂ ਨੇ ਤਨਦੇਹੀ ਨਾਲ ਰਾਜ ਦੀ ਸੇਵਾ ਕੀਤੀ, ਖ਼ਾਸਕਰ ਕਿਸਾਨਾਂ ਅਤੇ ਗਰੀਬਾਂ ਦੀ ਭਲਾਈ ਲਈ ਕੰਮ ਕੀਤਾ । ਮੈਂ ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਮੇਰੀ ਸਦਭਾਵਨਾ। ਓਮ ਸ਼ਾਂਤੀ।

-PTCNews

Related Post