ਸਾਬਕਾ ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ AIIMS 'ਚ ਕਰਵਾਏ ਗਏ ਭਰਤੀ

By  Jagroop Kaur April 19th 2021 07:11 PM -- Updated: April 19th 2021 07:17 PM

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਹਨਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਹੈ। ਜਿਥੇ ਉਹਨਾਂ ਦਾ ਇਲਾਜ ਚਲ ਰਿਹਾ ਹੈ , ਦੱਸ ਦੇਈਏ ਕਿ ਮਨਮੋਹਨ ਸਿੰਘ ਨੇ ਕੋਰੋਨਾ ਆਫ਼ਤ ਨੂੰ ਲੈ ਕੇ ਬੀਤੇ ਦਿਨ ਹੀ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਇਸ ਚਿੱਠੀ ਜ਼ਰੀਏ ਉਨ੍ਹਾਂ ਨੇ ਸਰਕਾਰ ਨੂੰ 5 ਸੁਝਾਅ ਦਿੱਤੇ ਸਨ।Ex-PM Manmohan Singh tests positive for Covid-19

Ex-PM Manmohan Singh tests positive for Covid-19Read More : ਕਰਨ ਔਜਲਾ ਦੀ ਜੇਲ੍ਹ ਫੇਰੀ ਤੋਂ ਬਾਅਦ ਹੋਈ ਵੱਡੀ ਕਾਰਵਾਈ , ਜਾਣੋ ਪੁਰਾ…

ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਵੱਖ-ਵੱਖ ਵੈਕਸੀਨ ਨੂੰ ਲੈ ਕੇ ਕੀ ਆਦੇਸ਼ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਇਹ ਸੰਕੇਤ ਦੇਣਾ ਚਾਹੀਦਾ ਹੈ ਕਿ ਪਾਰਦਰਸ਼ੀ ਫਾਰਮੂਲੇ ਦੇ ਆਧਾਰ ’ਤੇ ਸੂਬਿਆਂ ਵਿਚ ਉਨ੍ਹਾਂ ਦੀ ਉਮੀਦ ਮੁਤਾਬਕ ਸਪਲਾਈ ਨੂੰ ਕਿਵੇਂ ਵੰਡਿਆ ਜਾਵੇਗਾ। ਫ਼ਿਲਹਾਲ ਸਾਬਕਾ ਪ੍ਰਧਾਨ ਮੰਤਰੀ ਖ਼ੁਦ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਜਾ ਰਹੀ ਹੈ।Ex-PM Manmohan Singh tests positive for Covid-19

Read MOre :ਹੁਣ ਕੋਰੋਨਾ ਦੇ ਇਲਾਜ ਲਈ ਲੈ ਸਕਦੇ ਹੋ ਲੋਨ, ਜਾਣੋ ਕੀ ਹੈ ਇਸ ਦੇ ਨਿਯਮ

ਦੱਸਣਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੁੰਦੀ ਜਾ ਰਹੀ ਹੈ। ਦੇਸ਼ ’ਚ ਇਕ ਦਿਨ ’ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 2 ਲੱਖ ਤੋਂ ਪਾਰ ਦਰਜ ਕੀਤਾ ਜਾ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਕੋਰੋਨਾ ਕੇਸਾਂ ’ਚ ਵੱਡੇ ਉਛਾਲ ਕਾਰਨ ਕਈ ਸਬੇ ’ਚ ਲਾਕਡਾਊਨ ਵੱਲ ਵੱਧ ਰਹੇ ਹਨ। ਇਸ ਲਈ ਲੋਕਾਂ ਨੂੰ ਸਰਕਾਰਾਂ ਅਪੀਲ ਕਰ ਰਹੀਆਂ ਹਨ ਕਿ ਕੋਰੋਨਾ ਤੋਂ ਬਚਾਅ ਅਤੇ ਖ਼ੁਦ ਨੂੰ ਸੁਰੱੱਖਿਅਤ ਰੱਖਣ ਲਈ ਮਾਸਕ ਜ਼ਰੂਰੀ ਪਹਿਨੋ ਅਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖੋ।

Related Post