ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ ਵਿੱਚ 10 ਸਾਲ ਦੀ ਹੋਈ ਸਜ਼ਾ

By  Shanker Badra February 21st 2019 03:05 PM -- Updated: February 21st 2019 03:09 PM

ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ ਵਿੱਚ 10 ਸਾਲ ਦੀ ਹੋਈ ਸਜ਼ਾ:ਗੁਰਦਾਸਪੁਰ : ਪਠਾਨਕੋਟ ਵਿਖੇ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਚਰਚਾ ਵਿਚ ਆਏ ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਅੱਜ ਬਲਾਤਕਾਰ ਦੇ ਕੇਸ 'ਚ ਗੁਰਦਾਸਪੁਰ ਜ਼ਿਲ੍ਹਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।

Former SP Salvinder Singh rape case 10 year sentence ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ ਵਿੱਚ 10 ਸਾਲ ਦੀ ਹੋਈ ਸਜ਼ਾ

ਜਿਥੇ ਅਦਾਲਤ ਨੇ ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ ਵਿੱਚ 10 ਸਾਲ ਦੀ ਸਜ਼ਾ ਸੁਣਾਈ ਹੈ ਅਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।ਇਸ ਦੇ ਨਾਲ ਹੀ ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਰਿਸ਼ਵਤ ਦੇ ਮਾਮਲੇ ਵਿਚ ਵੀ 5 ਸਾਲ ਦੀ ਸਜ਼ਾ ਸੁਣਾਈ ਗਈ, ਦੋਵੇਂ ਮਾਮਲਿਆਂ ਵਿਚ ਸਜ਼ਾ ਨਾਲ -ਨਾਲ ਚਲੇਗੀ।ਇਸ ਤੋਂ ਪਹਿਲਾਂ ਬੀਤੇ ਦਿਨੀਂ ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ।

Former SP Salvinder Singh rape case 10 year sentence ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ ਵਿੱਚ 10 ਸਾਲ ਦੀ ਹੋਈ ਸਜ਼ਾ

ਦੱਸ ਦੇਈਏ ਕਿ ਸਲਵਿੰਦਰ ਸਿੰਘ 'ਤੇ ਗੁਰਦਾਸਪੁਰ ਦੀ ਇਕ ਔਰਤ ਨੇ ਬਲਾਤਕਾਰ ਅਤੇ ਰਿਸ਼ਵਤ ਦੇ ਦੋਸ਼ ਲਾਏ ਸਨ।ਜਿਸ ਦੇ ਅਧਾਰ 'ਤੇ 3 ਅਗਸਤ 2016 ਨੂੰ ਸਲਵਿੰਦਰ ਸਿੰਘ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ।

Former SP Salvinder Singh rape case 10 year sentence ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ ਵਿੱਚ 10 ਸਾਲ ਦੀ ਹੋਈ ਸਜ਼ਾ

ਜ਼ਿਕਰਯੋਗ ਹੈ ਕਿ ਐਸਪੀ ਸਲਵਿੰਦਰ ਸਿੰਘ ਦਾ ਨਾਂ ਪਠਾਨਕੋਟ ਦਹਿਸ਼ਤੀ ਹਮਲੇ ਤੋਂ ਬਾਅਦ ਚਰਚਾ 'ਚ ਆਇਆ ਸੀ।ਦਰਅਸਲ ਪਠਾਨਕੋਟ ਦਹਿਸ਼ਤਵਾਦੀ ਹਮਲੇ ਤੋਂ ਪਹਿਲਾਂ ਐਸਪੀ ਸਲਵਿੰਦਰ ਸਿੰਘ ਦੀ ਗੱਡੀ ਦਹਿਸ਼ਤਗਰਦਾਂ ਨੇ ਖੋਹ ਲਈ ਸੀ।ਇਸ ਤੋਂ ਬਾਅਦ ਐਸਪੀ ਸਲਵਿੰਦਰ ਸਿੰਘ ਸਵਾਲਾਂ ਦੇ ਘੇਰੇ ਵਿਚ ਆ ਗਿਆ ਸੀ।ਸਲਵਿੰਦਰ ਸਿੰਘ ਨੇ ਉਸ ਵੇਲੇ ਕਿਹਾ ਸੀ ਕਿ ਪਾਕਿ ਦਹਿਸ਼ਤਗਰਦਾਂ ਨੇ ਉਸ ਨੂੰ ਅਗਵਾ ਕਰ ਲਿਆ ਸੀ।ਐਨਆਈਏ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਸੀ।ਇਸ ਤੋਂ ਬਾਅਦ ਐਸਪੀ ਸਲਵਿੰਦਰ ਸਿੰਘ ਨੂੰ ਜਬਰੀ ਸੇਵਾਮੁਕਤ ਕਰ ਦਿੱਤਾ ਸੀ।

-PTCNews

Related Post