ਭੋਪਾਲ: ਜਬਰ ਜਨਾਹ ਕਰਨ ਵਾਲਿਆਂ ਦਾ ਆਮ ਜਨਤਾ ਨੇ ਇੰਝ ਕੱਢਿਆ ਜਲੂਸ

By  Joshi March 26th 2018 05:44 PM

Four Men, Who Raped Student, Paraded Through Bhopal Streets: ਭੋਪਾਲ 'ਚ ਕਾਲਜ ਦੀ ਇਕ ਵਿਦਆਰਥਣ ਨਾਲ ਜਬਰ ਜਨਾਹ ਕਰਨ ਵਾਲਿਆਂ ਦਾ ਆਮ ਜਨਤਾ ਨੇ ਜੋ ਹਾਲ ਕੀਤਾ ਹੈ, ਉਸ ਤੋਂ ਕਈਆਂ ਨੂੰ ਸਬਕ ਲੈਣ ਦੀ ਲੋੜ੍ਹ ਹੈ।

ਲੋਕਾਂ ਨੇ ਜਬਰ ਜਨਾਹ ਦੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ ਉਹਨਾਂ ਨੂੰ ਸ਼ਹਿਰ ਦੀਆਂ ਸੜਕਾਂ 'ਤੇ ਘੁਮਾਇਆ। ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਆਮ ਲੋਕਾਂ ਨੂੰ ਦੋਸ਼ੀਆਂ ਦਾ ਜਲੂਸ ਦੇਖਣ ਨੂੰ ਮਿਲ ਸਕੇ ਅਤੇ ਫਿਰ ਕੋਈ ਅਜਿਹਾ ਕਾਰਾ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ।

ਦੱਸ ਦੇਈਏ ਕਿ ਦੋਸ਼ੀਆਂ 'ਚ ਪੀੜਤ ਕੁੜੀ ਦਾ ਸਾਬਕਾ ਪ੍ਰੇਮੀ ਵੀ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਛੇ ਕੁ ਮਹੀਨੇ ਪਹਿਲਾਂ ਸਿਵਲ ਸਰਵਿਸ ਦੀ ਤਿਆਰੀ ਕਰਦੀ ਵਿਿਦਆਰਥਣ ਨਾਲ ਹੋਏ ਸਮੂਹਿਕ ਬਲਾਤਕਾਰ ਤੋਂ ਬਾਅਦ ਮੱਧ ਪ੍ਰਦੇਸ਼ ਪੁਲਿਸ ਨੇ ਫੈਸਲਾ ਕੀਤਾ ਸੀ ਕਿ ਜੋ ਲੋਕ ਔਰਤਾਂ ਨਾਲ ਅਜਿਹਾ ਘਿਨੌਣਾ ਕੰਮ ਕਰਨਗੇ, ਉਹਨਾਂ ਦਾ ਸ਼ਹਿਰ ਵਿਚ ਜਲੂਸ ਕੱਢਿਆ ਜਾਵੇਗਾ।

—PTC News

Related Post