ਕਿਸਾਨਾਂ ਦੇ ਰੋਹ ਅੱਗੇ ਝੁਕਦਿਆ ਜਦ ਡੇਅਰੀ ਮਾਲਕ ਨੇ ਮੁਫ਼ਤ 'ਚ ਵੰਡਿਆ ਦੁੱਧ

By  Joshi June 3rd 2018 07:33 PM

ਕਿਸਾਨਾਂ ਦੇ ਰੋਹ ਅੱਗੇ ਝੁਕਦਿਆ ਜਦ ਡੇਅਰੀ ਮਾਲਕ ਨੇ ਮੁਫ਼ਤ 'ਚ ਵੰਡਿਆ ਦੁੱਧ

ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਚਲਦਿਆ ਇੱਕ ਡੇਅਰੀ ਵਾਲੇ ਨੂੰ ਮੁਫ਼ਤ ਵਿਚ ਦੁੱਧ ਵੰਡਣਾ ਪਿਆ। ਕਿਸਾਨ ਰੋਹ ਦੇ ਚਲਦਿਆ ਉਸਨੂੰ ਇਹ ਕਦਮ ਚੁੱਕਣਾ ਪਿਆ।

free milk selling during dairy farmers protest1 ਤੋਂ 10 ਜੂਨ ਤੱਕ ਕਿਸਾਨਾਂ ਵੱਲੋਂ ਚਲ ਰਹੇ ਅੰਦੋਲਨ ਤਹਿਤ ਸ਼ਹਿਰਾਂ ਦੇ ਬਾਹਰਵਾਰ ਲਾਏ ਗਏ ਨਾਕਿਆਂ ਤਹਿਤ ਸ੍ਰੀ ਮੁਕਤਸਰ ਸਾਹਿਬ ਦੀਆਂ ਮੁੱਖ ਸੜਕਾਂ ਤੇ ਵੀ ਨਾਕੇਬੰਦੀ ਕੀਤੀ ਗਈ ਹੈ। ਕਿਸਾਨਾਂ ਵੱਲੋਂ ਸਬਜੀਆਂ, ਫਰੂਟਾਂ ਅਤੇ ਦੁੱਧ ਵਾਲਿਆਂ ਨੂੰ ਸ਼ਹਿਰਾਂ ਵਿਚ ਨਹੀਂ ਜਾਣ ਦਿੱਤਾ ਜਾ ਰਿਹਾ।

free milk selling during dairy farmers protestਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਡੇਅਰੀ ਮਾਲਕ ਵੱਲੋਂ ਜਦੋਂ ਕਿਸਾਨਾਂ ਦੁਆਰਾ ਲਾਏ ਨਾਕੇ ਤੋਂ ਆਪਣਾ ਦੁੱਧ ਵਾਲਾ ਵਹੀਕਲ ਭਜਾ ਕੇ ਆਪਣੀ ਡੇਅਰੀ ਤੇ ਲੈ ਆਂਦਾ ਗਿਆ ਤਾਂ ਕਿਸਾਨ ਜਥੇਬੰਦੀ ਦੇ ਆਗੂ ਵੀ ਇਸਦਾ ਪਿੱਛਾ ਕਰਦੇ ਡੇਅਰੀ ਤੇ ਪਹੁੰਚ ਗਈ। ਜਿੱਥੇ ਕਾਫ਼ੀ ਸਮਾਂ ਹੋਈ ਤਲਖ ਕਲਾਮੀ ਤੋਂ ਬਾਅਦ ਆਖ਼ਰ ਇਹ ਫੈਸਲਾ ਲਿਆ ਗਿਆ ਕਿ ਇਹ ਦੁੱਧ ਡੋਲਿਆ ਨਹੀਂ ਜਾਵੇਗਾ ਅਤੇ ਡੇਅਰੀ ਵਾਲਾ ਇਹ ਦੁੱਧ ਫਰੀ ਵਿਚ ਵੰਡੇਗਾ। ਜਿਸ ਉਪਰੰਤ ਖੁਦ ਡੇਅਰੀ ਮਾਲਕ ਨੇ ਹੀ ਦੁੱਧ ਮੁਫ਼ਤ ਵਿਚ ਵੰਡਿਆ। ਵਰਨਣਯੋਗ ਹੈ ਕਿ ਸ਼ਹਿਰਾਂ ਵਿਚ ਹੜਤਾਲ ਦੇ ਪਹਿਲੇ ਤਿੰਨ ਦਿਨਾਂ ਵਿਚ ਹੀ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਆ ਰਹੀਆ ਹਨ।

free milk selling during dairy farmers protestਸੁਖਦੇਵ ਸਿੰਘ ਬੂੜਾਗੁੱਜਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਦੱਸਿਆ ਕਿ  ਇਹ ਡੇਅਰੀ ਮਾਲਕ ਦੁੱਧ ਲੈ ਕੇ ਵਹੀਕਲ ਤੇ ਨਾਕੇ ਤੋਂ ਵਹੀਕਲ ਭਜਾ ਕੇ ਲੈ ਆਇਆ। ਅਸੀ ਇਸਦਾ ਪਿੱਛਾ ਕੀਤਾ ਅਤੇ ਹੁਣ ਇਹ ਫੈਸਲਾ ਹੋਇਆ ਕਿ ਇਹ ਦੁੱਧ ਮੁਫ਼ਤ ਵਿਚ ਵੰਡੇਗਾ।

—PTC News

Related Post