ਇਸ ਤਰੀਕ ਤੋਂ ਕੋਵਿਡ ਜੋਖਮ ਦੇਸ਼ਾਂ ਤੋਂ ਆਉਣ ਵਾਲਿਆਂ ਲਈ ਲਾਜ਼ਮੀ ਨਹੀਂ ਰਹੇਗਾ ਇਕਾਂਤਵਾਸ

By  Jasmeet Singh January 21st 2022 07:33 PM -- Updated: January 21st 2022 07:39 PM

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ, 20 ਜਨਵਰੀ, ਨੂੰ ਜਾਰੀ ਕੀਤੇ ਆਦੇਸ਼ ਵਿੱਚ ਕਿਹਾ ਕਿ 22 ਜਨਵਰੀ ਤੋਂ ‘ਕੋਵਿਡ ਖਤਰੇ ਵਾਲੇ’ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਲਈ ਇਕਾਂਤਵਾਸ ਸਹੂਲਤ ਲਾਜ਼ਮੀ ਨਹੀਂ ਰਹੇਗੀ। ਇਹ ਵੀ ਪੜ੍ਹੋ: ਭਾਜਪਾ ਵਲੋਂ 8 ਐਸਸੀ, 13 ਸਿੱਖ ਅਤੇ 12 ਕਿਸਾਨਾਂ ਨਾਲ 34 ਉਮੀਦਾਵਾਰਾਂ ਦੀ ਪਹਿਲੀ ਸੂਚੀ ਜਾਰੀ ਮੰਤਰਾਲੇ ਨੇ ਭਾਰਤ ਪਹੁੰਚਣ 'ਤੇ ਕੌਮਾਂਤਰੀ ਯਾਤਰੀਆਂ ਦੁਆਰਾ ਪਾਲਣ ਕੀਤੇ ਜਾਣ ਵਾਲੇ ਸੰਸ਼ੋਧਿਤ ਕੋਵਿਡ ਨਿਯਮ ਵੀ ਜਾਰੀ ਕੀਤੇ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਭਾਰਤ ਆਉਣ ਵਾਲੇ ਯਾਤਰੀਆਂ ਨੂੰ ਥਰਮਲ ਸਕ੍ਰੀਨਿੰਗ ਦੌਰਾਨ ਲੱਛਣ ਪਾਏ ਜਾਣ 'ਤੇ ਉਨ੍ਹਾਂ ਨੂੰ ਤੁਰੰਤ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ। ਕੋਵਿਡ ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਮਿਆਰੀ ਪ੍ਰੋਟੋਕੋਲ ਦੇ ਅਨੁਸਾਰ ਕੋਵਿਡ ਟੈਸਟ ਮਗਰੋਂ ਪੋਜ਼ੀਟਿਵ ਆਉਣ 'ਤੇ ਉਨ੍ਹਾਂ ਦਾ ਇਲਾਜ ਜਾਂ ਅਲੱਗ-ਥਲੱਗ ਕੀਤਾ ਜਾਵੇਗਾ। ਆਦੇਸ਼ ਵਿੱਚ ਕਿਹਾ ਗਿਆ ਹੈ, "ਜੇਕਰ ਟੈਸਟ ਸਕਾਰਾਤਮਕ ਪਾਇਆ ਜਾਂਦਾ ਹੈ, ਤਾਂ ਉਹਨਾਂ ਦੇ ਨਮੂਨੇ ਅੱਗੇ INSACOG ਪ੍ਰਯੋਗਸ਼ਾਲਾ ਨੈਟਵਰਕ ਵਿੱਚ ਜੀਨੋਮਿਕ ਟੈਸਟਿੰਗ ਲਈ ਭੇਜੇ ਜਾਣੇ ਚਾਹੀਦੇ ਹਨ। ਉਹਨਾਂ ਦਾ ਨਿਰਧਾਰਿਤ ਮਿਆਰੀ ਪ੍ਰੋਟੋਕੋਲ ਦੇ ਅਨੁਸਾਰ ਇਲਾਜ/ਅਲੱਗ-ਥਲੱਗ ਕੀਤਾ ਜਾਵੇਗਾ।" ਇਹ ਕੌਮਾਂਤਰੀ ਯਾਤਰੀਆਂ ਲਈ ਜਾਰੀ ਸੰਸ਼ੋਧਿਤ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਸੂਚੀ ਹੈ। ਇਹ ਵੀ ਪੜ੍ਹੋ: ਸਿਆਸਤ ਦੇ ਰੰਗ, ਬਾਜਵਾ ਭਰਾਵਾਂ ਦੇ ਇੱਕੋਂ ਘਰ 'ਤੇ ਲਹਿਰਾ ਰਹੇ ਦੋ ਪਾਰਟੀਆਂ ਦੇ ਝੰਡੇ ਇਸ ਦੌਰਾਨ, ਭਾਰਤ, ਜੋ ਵਰਤਮਾਨ ਵਿੱਚ ਕੋਰੋਨ ਵਾਇਰਸ ਦੀ ਸੰਭਾਵਿਤ ਤੀਜੀ ਲਹਿਰ ਦਾ ਗਵਾਹ ਹੈ, ਸ਼ੁੱਕਰਵਾਰ ਨੂੰ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 3,47,254 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ, 703 ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ 4,88,396 ਪਹੁੰਚ ਗਈ। ਫਿਲਹਾਲ ਐਕਟਿਵ ਕੇਸ 20,18,825 'ਤੇ ਖਲੋਏ ਹੋਏ ਹਨ। - PTC News

Related Post