ਗੈਂਗਸਟਰ ਦਿਲਪ੍ਰੀਤ ਬਾਬਾ ਬਾਰੇ ਇੱਕ ਪਰਿਵਾਰ ਨੇ ਖੋਲੀਆਂ ਹੈਰਾਨੀਜਨਕ ਪੋਲਾਂ

By  Shanker Badra July 17th 2018 05:45 PM

ਗੈਂਗਸਟਰ ਦਿਲਪ੍ਰੀਤ ਬਾਬਾ ਬਾਰੇ ਇੱਕ ਪਰਿਵਾਰ ਨੇ ਖੋਲੀਆਂ ਹੈਰਾਨੀਜਨਕ ਪੋਲਾਂ:ਗੈਂਗਸਟਰ ਦਿਲਪ੍ਰੀਤ ਬਾਬਾ ਬਾਰੇ ਨੰਗਲ ਅਧੀਨ ਪੈਂਦੇ ਪਿੰਡ ਬ੍ਰਹਮਣ ਮਾਜਰਾ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਨਵਾਂ ਖੁਲਾਸਾ ਕੀਤਾ ਹੈ।ਪਰਿਵਾਰ ਦਾ ਇਲਜ਼ਾਮ ਹੈ ਕਿ 7 ਅਪ੍ਰੈਲ 2017 ਨੂੰ ਦਿਲਪ੍ਰੀਤ ਨੇ ਪਰਿਵਾਰ ਦੇ ਮੁਖੀ ਦੇਸਰਾਜ ਉਰਫ ਮੱਲ ਨੂੰ ਘਰ ਵਿੱਚ ਵੜ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।ਮ੍ਰਿਤਕ ਦੇਸਰਾਜ ਦੀ ਪਤਨੀ ਕਿਰਨਜੀਤ ਸਿੰਘ ਮੁਤਾਬਕ ਉਸਦੇ ਪਤੀ ਦਾ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।ਦਿਲਪ੍ਰੀਤ ਜੇਲ੍ਹ ਵਿੱਚੋਂ ਉਸਦੇ ਪਤੀ ਨੂੰ ਧਮਕੀਆਂ ਦਿੰਦਾ ਹੁੰਦਾ ਸੀ।

ਮ੍ਰਿਤਕ ਦੇਸਰਾਜ ਦੀ ਪਤਨੀ ਕਿਰਨਜੀਤ ਮੁਤਾਬਕ ਉਸਦੇ ਪਤੀ ਦੇ ਕਤਲ ਦੇ 48 ਘੰਟਿਆਂ ਬਾਅਦ ਦਿਲਪ੍ਰੀਤ ਨੇ ਸੈਕਟਰ-38 ਵਿੱਚ ਸਰਪੰਚ ਸਤਨਾਮ ਸਿੰਘ ਦਾ ਕਤਲ ਕਰ ਦਿੱਤਾ।ਕਿਰਨਜੀਤ ਨੇ ਕਿਹਾ ਕਿ ਜੇਕਰ ਸਮੇਂ ਸਿਰ ਦਿਲਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਤਾਂ ਕਈ ਨਿਰਦੋਸ਼ ਲੋਕਾਂ ਦਾ ਕਤਲ ਹੋਣ ਤੋਂ ਬਚ ਜਾਂਦਾ।ਪਰਿਵਾਰ ਨੇ ਮੰਗ ਕੀਤੀ ਹੈ ਕਿ ਗੈਂਗਸਟਰ ਦਿਲਪ੍ਰੀਤ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੋਰ ਘਰ ਨਾ ਉੱਜੜਣ।

ਜਿਕਰਯੋਗ ਹੈ ਕਿ ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਬੀਤੀ 9 ਜੁਲਾਈ ਨੂੰ ਪੁਲਿਸ ਨੇ ਚੰਡੀਗੜ੍ਹ ਤੋਂ ਮੁਕਾਬਲੇ ਦੌਰਾਨ ਕਾਬੂ ਕੀਤਾ ਸੀ ਜਿਸ ਮੁਕਾਬਲੇ ਦੌਰਾਨ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਪੱਟ ਚ ਗੋਲੀ ਲੱਗੀ ਸੀ।

-PTCNews

Related Post