ਗੈਂਗਸਟਰ ਗੁਰਜੰਟ ਜੰਟੀ ਤੇ ਅਰਸ਼ਦੀਪ ਡੱਲਾ ਦੇ ਗੁਰਗੇ ਕੀਤੇ ਗ੍ਰਿਫ਼ਤਾਰ

By  Ravinder Singh February 23rd 2022 06:12 PM

ਚੰਡੀਗੜ੍ਹ : ਆਸਟ੍ਰੇਲੀਆ ਵਿਚ ਰਹਿ ਰਹੇ ਗੈਂਗਸਟਰ ਗੁਰਜੰਟ ਸਿੰਘ ਉਰਫ਼ ਜੰਟੀ ਅਤੇ ਕੈਨੇਡਾ ਬੈਠੇ ਅਰਸ਼ਦੀਪ ਸਿੰਘ ਡੱਲਾ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਦੇ ਐਨਕਾਊਂਟਰ ਤੋਂ ਬਾਅਦ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਹੈ। ਗੈਂਗਸਟਰ ਗੁਰਜੰਟ ਜੰਟੀ ਤੇ ਅਰਸ਼ਦੀਪ ਡੱਲਾ ਦੇ ਗੁਰਗੇ ਕੀਤੇ ਗ੍ਰਿਫ਼ਤਾਰਪੁਲਿਸ ਨੇ ਖ਼ੁਲਾਸਾ ਕੀਤਾ ਕਿ ਮੋਹਾਲੀ ਦੇ ਇਮੀਗ੍ਰੇਸ਼ਨ ਦੇ ਮਾਲਕ ਦੀ ਹੱਤਿਆ ਦੀ ਕੋਸ਼ਿਸ਼ ਤਹਿਤ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਪਹਿਲਾਂ ਛੇ ਸ਼ੱਕੀਆਂ ਕੈਨੇਡਾ ਵਾਸੀ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ, ਆਸਟ੍ਰੇਲੀਆ ਵਾਸੀ ਗੁਰਜੰਟ ਸਿੰਘ ਉਰਫ ਜੰਟਾ, ਮੋਹਾਲੀ ਨਿਵਾਸੀ ਕਿਰਨ ਸਿੰਘ, ਫਾਜ਼ਿਲਕਾ ਨਿਵਾਸੀ ਸੁਨੀਲ ਕੁਮਾਰ, ਸਿਰਸਾ ਨਿਵਾਸੀ ਰਮੇਸ਼ਦੀਪ ਸਿੰਘ ਉਰਫ ਜਿੰਮੀ ਚੱਠਾ ਅਤੇ ਮੋਹਾਲੀ ਨਿਵਾਸੀ ਰਣਧੀਰ ਧੀਰਾ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਸਬੰਧੀ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਸੀ। ਗੈਂਗਸਟਰ ਗੁਰਜੰਟ ਜੰਟੀ ਤੇ ਅਰਸ਼ਦੀਪ ਡੱਲਾ ਦੇ ਗੁਰਗੇ ਕੀਤੇ ਗ੍ਰਿਫ਼ਤਾਰਪੁਲਿਸ ਨੇ ਇਸ ਤਹਿਤ ਕਾਰਵਾਈ ਕਰਦੇ ਹੋਏ ਡੱਲਾ ਅਤੇ ਜੰਟੀ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸੁਨੀਲ ਕੁਮਾਰ, ਵਿਸ਼ਾਲ ਕੁਮਾਰ ਤੇ ਜੈਸਮ ਦੀਪ ਸਿੰਘ ਵਜੋਂ ਹੋਈ ਹੈ। ਇਹ ਮੁਲਜ਼ਮ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ। ਫੜੇ ਗਏ ਮੁਲਜ਼ਮਾਂ ਨੇ ਮੋਰਿੰਡਾ ਵਿਚ ਸਾਬਕਾ ਕਾਂਗਰਸੀ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਗੈਂਗਸਟਰ ਗੁਰਜੰਟ ਜੰਟੀ ਤੇ ਅਰਸ਼ਦੀਪ ਡੱਲਾ ਦੇ ਗੁਰਗੇ ਕੀਤੇ ਗ੍ਰਿਫ਼ਤਾਰਫੜੇ ਗਏ ਮੁਲਜ਼ਮਾਂ ਕੋਲੋਂ 9 ਪਿਸਤੌਲ, ਇਕ ਏਕੇ 47 ਅਤੇ 100 ਦੇ ਕਰੀਬ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਬੈਠੇ ਅਰਸ਼ਦੀਪ ਡੱਲਾ ਅਤੇ ਗੁਰਜੰਟ ਸਿੰਘ ਪੰਜਾਬ ਵਿਚ ਆਪਣੇ ਸਾਥੀਆਂ ਤੋਂ ਹਥਿਆਰ ਸਪਲਾਈ ਕਰਵਾਉਂਦੇ ਸਨ। ਇਹ ਸਾਰੇ ਅਗਵਾ, ਫਿਰੌਤੀ ਅਤੇ ਕਤਲ ਵਰਗੇ ਮਾਮਲਿਆਂ ਵਿਚ ਲੋੜੀਂਦੇ ਸਨ। ਅਦਾਲਤ ਨੇ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਇਹ ਵੀ ਪੜ੍ਹੋ : ਆਨਲਾਈਨ ਰਿਸ਼ਤੇ ਲੱਭਣ ਵਾਲੇ ਹੋ ਜਾਓ ਸਾਵਧਾਨ, ਝੱਲਣਾ ਪੈ ਸਕਦਾ ਹੈ ਇਹ

Related Post