ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਬੋਲੇ ਕੈਪਟਨ ਅਮਰਿੰਦਰ ਸਿੰਘ, ਟਵਿੱਟਰ 'ਤੇ ਲਿਖਿਆ ਇਹ!

By  Joshi January 26th 2018 09:05 PM -- Updated: January 26th 2018 09:15 PM

Gangster Vicky Gounder dead, Captain Amarinder Singh congratulates Punjab Police team: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਹਿਯੋਗੀਆਂ ਪ੍ਰੇਮਾ ਲਹੌਰੀਆ ਨੂੰ ਮਾਰਨ 'ਤੇ ਪੰਜਾਬ ਪੁਲਿਸ ਨੂੰ ਟਵਿੱਟਰ 'ਤੇ ਵਧਾਈ ਦਿੱਤੀ।

"ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਹਿਯੋਗੀ ਪ੍ਰੇਮਾ ਲਹੌਰੀਆ ਨੂੰ ਮਾਰਨ ਲਈ ਪੰਜਾਬ ਪੁਲਿਸ ਨੂੰ ਵਧਾਈ। ਡੀ.ਜੀ.ਪੀ. ਸੁਰੇਸ਼ ਅਰੋੜਾ, ਡੀਜੀ ਇੰਟੈਲੀਜੈਂਸ ਗੁਪਤਾ ਅਤੇ ਓ ਸੀ ਸੀ ਸੀ ਯੂ ਦੀ ਟੀਮ ਨੇ ਸ਼ਾਨਦਾਰ ਕੰਮ ਕੀਤਾ, ਜਿਸ ਵਿੱਚ ਏਆਈਜੀ ਗੁਰਮੀਤ ਸਿੰਘ ਅਤੇ ਇੰਸਪੈਕਟਰ ਵਿਕਰਮ ਬਰਾੜ ਸ਼ਾਮਲ ਸਨ ਤੁਹਾਡੇ 'ਤੇ ਮਾਣ ਹੈ!"

ਕਾਊਂਟਰ ਇੰਟੈਲੀਜੈਂਸ ਏਜੰਸੀ ਅਤੇ ਸੀ ਆਈ ਏ ਪਟਿਆਲਾ ਨੇ ਅਚਾਨਕ ਛਾਪਾ ਮਾਰ ਕੇ ਰਾਜਸਥਾਨ ਦੇ ਇਕ ਪਿੰਡ ਵਿਚ ਮੁਕਾਬਲਾ ਕੀਤਾ, ਜਿਸ 'ਚ ਇੱਕ ੨੦ ਮੈਂਬਰੀ ਪੁਲਿਸ ਟੀਮ ਓਪਰੇਸ਼ਨ ਵਿੱਚ ਸ਼ਾਮਿਲ ਸੀ। ਇਸ ਆਪਰੇਸ਼ਨ 'ਚ ਗੈਂਗਸਟਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

—PTC News

Related Post