ਥਾਣਾ ਗੜ੍ਹਸ਼ੰਕਰ ਪੁਲਿਸ ਨੇ 23 ਪੇਟੀਆਂ ਸ਼ਰਾਬ ਸਮੇਤ 2 ਵਿਅਕਤੀ ਕੀਤੇ ਕਾਬੂ

By  Jasmeet Singh October 27th 2022 01:04 PM

ਗੜ੍ਹਸ਼ੰਕਰ, 27 ਅਕਤੂਬਰ: ਥਾਣਾ ਗੜ੍ਹਸ਼ੰਕਰ ਪੁਲਿਸ ਨੇ 23 ਪੇਟੀਆਂ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐਸਐਚਓ ਗੜ੍ਹਸ਼ੰਕਰ ਕਰਨੈਲ ਸਿੰਘ ਨੇ ਦੱਸਿਆ ਕਿ ਐਸਐਸਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਵੱਲੋਂ ਨਸ਼ੇ ਦੇ ਤਸਕਰਾਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਤੇ ਉਨ੍ਹਾਂ ਨਿਗਰਾਨੀ ਹੇਠ ਏਐਸਆਈ ਸੁਖਰਾਮ ਸਿੰਘ ਥਾਣਾ ਗੜ੍ਹਸ਼ੰਕਰ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਅਤੇ ਖਾਸ ਮੁਖਬਰ ਵੱਲੋਂ ਇਤਲਾਹ ਮਿਲਣ 'ਤੇ ਦੋਸ਼ੀ ਮੱਖਣ ਸਿੰਘ ਪੁਤਰ ਜਰਨੈਲ ਸਿੰਘ ਅਤੇ ਜਸਵਿੰਦਰ ਸਿੰਘ ਉਰਫ ਜੱਸਾ ਪੁਤਰ ਸਰਵਣ ਸਿੰਘ ਪਿੰਡ ਮੋਹਨਵਾਲ, ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 11 ਪੇਟੀਆਂ ਪੰਜਾਬ ਕਲੱਬ ਗੋਲਡ ਵਿਸਕੀ, 6 ਪੇਟੀਆ ਗਰੇਡ ਫੇਅਰ, 4 ਪੇਟੀਆ ਬਲੈਕ ਹਾਰਸ ਅਤੇ 2 ਪੇਟੀਆਂ ਬਲੈਕ ਡਾਗ ਵਿਸਕੀ, ਕੁੱਲ 23 ਪੇਟੀਆ ਸ਼ਰਾਬ ਬ੍ਰਾਮਦ ਕੀਤੀਆ ਹੈ। ਜਿਸ 'ਤੇ ਮੁੱਕਦਮਾ ਨੰਬਰ 197 ਮਿਤੀ 25.10.2022 ਅ/ਧ 61/1/14 EXACT ਥਾਣਾ ਗੜਸ਼ੰਕਰ ਦਰਜ ਰਜਿਸਟਰ ਕਰ ਲਿਆ ਗਿਆ ਹੈ। -PTC News

Related Post