ਨਸ਼ਿਆਂ ਖ਼ਿਲਾਫ਼ ਕਵਰੇਜ਼ ਕਰਨ ਆਇਆ ਸੀ ਪੱਤਰਕਾਰ, ਮੈਡੀਕਲ ਸਟੋਰ ਮਾਲਕਾਂ ਨੇ ਕੀਤਾ ਜਾਨਲੇਵਾ ਹਮਲਾ

By  Jashan A September 15th 2019 01:02 PM

ਨਸ਼ਿਆਂ ਖ਼ਿਲਾਫ਼ ਕਵਰੇਜ਼ ਕਰਨ ਆਇਆ ਸੀ ਪੱਤਰਕਾਰ, ਮੈਡੀਕਲ ਸਟੋਰ ਮਾਲਕਾਂ ਨੇ ਕੀਤਾ ਜਾਨਲੇਵਾ ਹਮਲਾ,ਗੜ੍ਹਸ਼ੰਕਰ: ਪੰਜਾਬ ਸਰਕਾਰ ਸੂਬੇ ਭਰ ਦੇ ਵਿੱਚ ਨਸ਼ੇ ਤੇ ਠੱਲ ਪਾਉਣ ਦੇ ਲੱਖ ਦਾਅਵੇ ਕਰ ਲਵੇ, ਪਰ ਜ਼ਮੀਨੀ ਹਕੀਕਤ 'ਚ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਗੜ੍ਹਸ਼ੰਕਰ ਦੇ ਕਸਬਾ ਸੈਲਾ ਖੁਰਦ ਵਿਖੇ, ਜਿੱਥੇ ਬੀਤੇ ਦਿਨੀਂ ਗੁਪਤਾ ਮੈਡੀਕਲ ਸਟੋਰ ਦੇ ਉੱਪਰ ਨਸ਼ੀਲੀ ਗੋਲੀਆਂ ਬਰਾਮਦ ਕਰਕੇ ਡਰੱਗ ਇੰਸਪੈਕਟਰ ਹੁਸ਼ਿਆਰਪੁਰ ਵੱਲੋਂ ਕਾਰਵਾਈ ਕੀਤੀ ਗਈ ਸੀ ਅਤੇ ਮੈਡੀਕਲ ਸਟੋਰ ਨੂੰ ਬੰਦ ਕੀਤਾ ਗਿਆ ਸੀ।

Journalist Attackਇਸ ਮੈਡੀਕਲ ਸਟੋਰ ਦੀਆਂ ਖ਼ਬਰਾਂ ਵੀ ਲੱਗੀਆਂ ਸਨ।ਪਰ ਇਹ ਮੈਡੀਕਲ ਸਟੋਰ ਦੇ ਮਾਲਿਕ ਕਾਨੂੰਨ ਨੂੰ ਛਿੱਕੇ ਟੰਗ ਸ਼ਰੇਆਮ ਖੁੱਲ੍ਹਾ ਸੀ ਅਤੇ ਨਸ਼ੇ ਦੀ ਸਪਲਾਈ ਕਰ ਰਿਹਾ ਸੀ।

ਹੋਰ ਪੜ੍ਹੋ: ਮੀਂਹ ਕਾਰਨ ਕਿਸਾਨ ਦੀ ਖ਼ਰਾਬ ਹੋਈ ਸਾਰੀ ਫ਼ਸਲ ,ਜਿਸ ਕਰਕੇ ਕਿਸਾਨ ਨੇ ਚੁੱਕਿਆ ਇਹ ਕਦਮ

ਜਦੋਂ ਇਸ ਦੀ ਜਾਣਕਾਰੀ ਪੱਤਰਕਾਰ ਬਿੱਟੂ ਚੌਹਾਨ ਨੂੰ ਲੱਗੀ ਕਿ ਮੈਡੀਕਲ ਸਟੋਰ 'ਤੇ ਸ਼ਰੇਆਮ ਕਾਰੋਬਾਰ ਚਲ ਰਿਹਾ ਹੈ ਤਾਂ ਉਹ ਇਸਦੀ ਕਵਰੇਜ਼ ਕਰਨ ਲਈ ਗੁਪਤਾ ਮੈਡੀਕਲ ਸਟੋਰ 'ਤੇ ਆਪਣੇ ਸਾਥੀ ਪੱਤਰਕਾਰ ਰਾਮਪਾਲ ਭਾਰਦਵਾਜ ਦੇ ਨਾਲ ਮੌਕੇ ਤੇ ਪਹੁੰਚਿਆ।

Journalist Attackਪੱਤਰਕਾਰ ਬਿੱਟੂ ਚੋਹਾਨ ਅਜੇ ਕੋਈ ਕਵਰੇਜ਼ ਕਰਦਾ ਉਸ ਤੋਂ ਪਹਿਲਾਂ ਹੀ ਮੈਡੀਕਲ ਸਟੋਰ ਦੇ ਮਾਲਕਾਂ ਨੇ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੱਤਰਕਾਰ ਬਿੱਟੂ ਚੌਹਾਨ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਿਲ ਕਰਵਾਇਆ ਗਿਆ। ਇਸ ਸਬੰਧ ਵਿੱਚ ਸੂਬੇ ਭਰ ਦੇ ਵਿੱਚ ਪੱਤਰਕਾਰ ਭਾਈਚਾਰੇ ਵਿੱਚ ਰੋਸ਼ ਪਾਇਆ ਜਾ ਰਿਹਾ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ।ਉਧਰ ਦੂਜੇ ਪਾਸੇ ਐਸ ਐਚ ਓ ਮਾਹਿਲਪੁਰ ਇਕਬਾਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

-PTC News

 

Related Post