ਜਨਰਲ ਵਰਗ ਰਾਖਵਾਂਕਰਨ 'ਤੇ ਅੱਜ ਲੋਕ ਸਭਾ 'ਚ ਪੇਸ਼ ਹੋ ਸਕਦਾ ਹੈ ਸੰਵਿਧਾਨ ਸੋਧ ਬਿੱਲ

By  Shanker Badra January 8th 2019 10:36 AM

ਜਨਰਲ ਵਰਗ ਰਾਖਵਾਂਕਰਨ 'ਤੇ ਅੱਜ ਲੋਕ ਸਭਾ 'ਚ ਪੇਸ਼ ਹੋ ਸਕਦਾ ਹੈ ਸੰਵਿਧਾਨ ਸੋਧ ਬਿੱਲ:ਨਵੀਂ ਦਿੱਲੀ : ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਕਦਮ ਉਠਾਇਆ ਹੈ।ਕੇਂਦਰੀ ਕੈਬਨਿਟ ਨੇ ਬੀਤੇ ਕੱਲ ਯਾਨੀ ਸੋਮਵਾਰ ਨੂੰ ਉੱਚੀਆਂ ਜਾਤਾਂ ਨੂੰ 10 ਫੀਸਦੀ ਰਾਖਵਾਂਕਰਨ ਦੇ ਫੈਸਲੇ 'ਤੇ ਮੋਹਰ ਲਗਾ ਦਿੱਤੀ ਹੈ।

General Category Reservation Today Lok Sabha Constitution Amendment Bill ਜਨਰਲ ਵਰਗ ਰਾਖਵਾਂਕਰਨ 'ਤੇ ਅੱਜ ਲੋਕ ਸਭਾ 'ਚ ਪੇਸ਼ ਹੋ ਸਕਦਾ ਹੈ ਸੰਵਿਧਾਨ ਸੋਧ ਬਿੱਲ

ਜਿਸ ਤੋਂ ਬਾਅਦ ਅੱਜ ਜਨਰਲ ਵਰਗ ਦੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ 'ਚ 10 ਫ਼ੀਸਦੀ ਰਾਖਵਾਂਕਰਨ ਨੂੰ ਲਾਗੂ ਕਰਨ ਨਾਲ ਜੁੜਿਆ ਇੱਕ ਸੰਵਿਧਾਨ ਸੋਧ ਬਿੱਲ ਅੱਜ ਲੋਕ ਸਭਾ 'ਚ ਪੇਸ਼ ਕੀਤਾ ਜਾ ਸਕਦਾ ਹੈ।

General Category Reservation Today Lok Sabha Constitution Amendment Bill ਜਨਰਲ ਵਰਗ ਰਾਖਵਾਂਕਰਨ 'ਤੇ ਅੱਜ ਲੋਕ ਸਭਾ 'ਚ ਪੇਸ਼ ਹੋ ਸਕਦਾ ਹੈ ਸੰਵਿਧਾਨ ਸੋਧ ਬਿੱਲ

ਇਸ ਸੰਬੰਧ 'ਚ ਭਾਜਪਾ ਨੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਵਹਿਪ ਜਾਰੀ ਕਰਕੇ ਸਦਨ 'ਚ ਮੌਜੂਦ ਰਹਿਣ ਲਈ ਕਿਹਾ ਹੈ।ਇਸ ਤੋਂ ਇਲਾਵਾ ਕਾਂਗਰਸ ਨੇ ਵੀ ਆਪਣੇ ਸੰਸਦ ਮੈਂਬਰਾਂ ਨੂੰ ਵਹਿਪ ਜਾਰੀ ਕੇ ਸਦਨ 'ਚ ਮੌਜੂਦ ਰਹਿਣ ਲਈ ਕਿਹਾ ਹੈ।

General Category Reservation Today Lok Sabha Constitution Amendment Bill ਜਨਰਲ ਵਰਗ ਰਾਖਵਾਂਕਰਨ 'ਤੇ ਅੱਜ ਲੋਕ ਸਭਾ 'ਚ ਪੇਸ਼ ਹੋ ਸਕਦਾ ਹੈ ਸੰਵਿਧਾਨ ਸੋਧ ਬਿੱਲ

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਹੀ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਆਖਰੀ ਦਿਨ ਹੈ।ਬੀਤੇ ਦਿਨ ਆਰਥਕ ਤੌਰ 'ਤੇ ਪਛੜੇ ਜਨਰਲ ਵਰਗ ਲਈ ਮੋਦੀ ਕੈਬਨਿਟ ਨੇ ਨੌਕਰੀ ਤੇ ਸਿੱਖਿਆ ਵਿੱਚ ਰਾਖਵਾਂਕਰਨ ਦਾ ਫੈਸਲਾ ਲਿਆ ਹੈ।ਇਹ ਰਾਖਵਾਂਕਰਨ ਮੌਜੂਦਾ ਰਿਜ਼ਰਵੇਸ਼ਨ ਵਿਵਸਥਾ ਨਾਲ ਛੇੜਛਾੜ ਕੀਤੇ ਤੋਂ ਬਗ਼ੈਰ ਦਿੱਤੀ ਜਾਵੇਗੀ।ਜਿਸ ਅਨੁਸਾਰ ਹੁਣ ਸਰਕਾਰ ਆਰਥਿਕ ਤੌਰ 'ਤੇ ਪਛੜੇ ਜਨਰਲ ਵਰਗ ਨੂੰ ਸਰਕਾਰੀ ਨੌਕਰੀਆਂ ਤੇ ਵਿੱਦਿਆਂ ਖੇਤਰ 'ਚ 10 ਫ਼ੀਸਦੀ ਰਾਖਵਾਂਕਰਨ ਦੇਵੇਗੀ।

-PTCNews

Related Post