ਜਨਰਲ ਤੇ ਓ.ਬੀ.ਸੀ.ਵਰਗ ਵੱਲੋਂ ਰਾਖਵੇਂਕਰਨ ਖਿਲਾਫ ਅੱਜ ਭਾਰਤ ਬੰਦ ਦਾ ਸੱਦਾ,ਕਈ ਥਾਵਾਂ 'ਤੇ ਲਗਾਇਆ ਗਿਆ ਕਰਫ਼ਿਊ

By  Shanker Badra April 10th 2018 11:01 AM -- Updated: April 27th 2018 06:29 PM

ਜਨਰਲ ਤੇ ਓ.ਬੀ.ਸੀ.ਵਰਗ ਵੱਲੋਂ ਰਾਖਵੇਂਕਰਨ ਖਿਲਾਫ ਅੱਜ ਭਾਰਤ ਬੰਦ ਦਾ ਸੱਦਾ,ਕਈ ਥਾਵਾਂ 'ਤੇ ਲਗਾਇਆ ਗਿਆ ਕਰਫ਼ਿਊ:2 ਅਪ੍ਰੈਲ ਨੂੰ ਦਲਿਤ ਸੰਗਠਨਾਂ ਨੇ ਐਸ.ਸੀ./ਐਸ.ਟੀ ਐਕਟ 'ਚ ਹੋਏ ਬਦਲਾਅ ਦੇ ਵਿਰੋਧ 'ਚ ਭਾਰਤ ਬੰਦ ਦਾ ਸੱਦਾ ਦਿੱਤਾ ਸੀ।ਰਾਖਵੇਂਕਰਨ ਦੇ ਵਿਰੋਧ 'ਚ ਅੱਜ ਜਨਰਲ ਤੇ ਓ.ਬੀ.ਸੀ.ਵਰਗ ਵੱਲੋਂ ਕਥਿਤ ਭਾਰਤ ਬੰਦ ਕੀਤਾ ਗਿਆ ਹੈ।ਜਨਰਲ ਤੇ ਓ.ਬੀ.ਸੀ.ਵਰਗ ਵੱਲੋਂ ਰਾਖਵੇਂਕਰਨ ਖਿਲਾਫ ਅੱਜ ਭਾਰਤ ਬੰਦ ਦਾ ਸੱਦਾ,ਕਈ ਥਾਵਾਂ 'ਤੇ ਲਗਾਇਆ ਗਿਆ ਕਰਫ਼ਿਊਇਸ ਭਾਰਤ ਬੰਦ ਦਾ ਸੱਦਾ ਸੋਸ਼ਲ ਮੀਡੀਆ ਜ਼ਰੀਏ ਦਿੱਤਾ ਗਿਆ ਸੀ।ਇਸ ਬੰਦ ਨੂੰ ਲੈ ਕੇ ਦੇਸ਼ ਦੇ ਸਾਰੇ ਰਾਜਾਂ ਦੀ ਪੁਲਿਸ ਹਾਈ ਅਲਰਟ 'ਤੇ ਹੈ। 2 ਅਪ੍ਰੈਲ ਨੂੰ ਦਲਿਤਾਂ ਵੱਲੋਂ ਸੱਦੇ ਭਾਰਤ ਬੰਦ ਦੌਰਾਨ ਹਿੰਸਾ ’ਚ ਵੱਖ-ਵੱਖ ਥਾਈਂ ਕਰੀਬ 10 ਜਣਿਆਂ ਦੀ ਮੌਤ ਹੋ ਗਈ ਸੀ।ਇਸ ਨੂੰ ਵੇਖਦਿਆਂ ਹੋਇਆਂ ਪ੍ਰਸ਼ਾਸਨ ਅਜਿਹੀ ਘਟਨਾ ਲਈ ਪਹਿਲਾਂ ਹੀ ਤਿਆਰ ਹੈ।ਜਨਰਲ ਤੇ ਓ.ਬੀ.ਸੀ.ਵਰਗ ਵੱਲੋਂ ਰਾਖਵੇਂਕਰਨ ਖਿਲਾਫ ਅੱਜ ਭਾਰਤ ਬੰਦ ਦਾ ਸੱਦਾ,ਕਈ ਥਾਵਾਂ 'ਤੇ ਲਗਾਇਆ ਗਿਆ ਕਰਫ਼ਿਊਗ੍ਰਹਿ ਮੰਤਰਾਲਾ ਨੇ ਸਾਰੇ ਰਾਜਾਂ ਨੂੰ ਸਖ਼ਤੀ ਰੱਖਣ ਲਈ ਕਿਹਾ ਹੈ।ਕਈ ਰਾਜਾਂ 'ਚ ਭਾਰਤ ਬੰਦ ਦੇ ਚੱਲਦਿਆਂ ਧਾਰਾ 144 ਲਾਗੂ ਕੀਤੀ ਗਈ ਹੈ।ਇਸ ਬੰਦ ਦੌਰਾਨ ਦੇਸ਼ ਦੇ ਕਈ ਸ਼ਹਿਰਾਂ ਜਿਵੇਂ ਭਿੰਡ ਤੇ ਮੁਰੈਨਾ 'ਚ ਹਿੰਸਾ ਹੋਣ ਦੀ ਖ਼ਬਰ ਹੈ,ਜਿੱਥੇ ਕਰਫ਼ਿਊ ਲਗਾ ਦਿੱਤਾ ਗਿਆ ਹੈ ਤੇ ਆਰਾ 'ਚ ਪ੍ਰਦਰਸ਼ਨਕਾਰੀਆਂ ਨੇ ਟਰੇਨ ਰੋਕ ਦਿੱਤੀ ਹੈ।ਜਨਰਲ ਤੇ ਓ.ਬੀ.ਸੀ.ਵਰਗ ਵੱਲੋਂ ਰਾਖਵੇਂਕਰਨ ਖਿਲਾਫ ਅੱਜ ਭਾਰਤ ਬੰਦ ਦਾ ਸੱਦਾ,ਕਈ ਥਾਵਾਂ 'ਤੇ ਲਗਾਇਆ ਗਿਆ ਕਰਫ਼ਿਊਇਸ ਤੋਂ ਇਲਾਵਾ ਪੰਜਾਬ 'ਚ ਵੀ ਜਨਰਲ ਵਰਗ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਦੌਰਾਨ ਸ਼ਹਿਰ ਮੁਕੰਮਲ ਤੌਰ ਤੇ ਬੰਦ ਕੀਤੇ ਗਏ ਹਨ।ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।ਜਨਰਲ ਤੇ ਓ.ਬੀ.ਸੀ.ਵਰਗ ਵੱਲੋਂ ਰਾਖਵੇਂਕਰਨ ਖਿਲਾਫ ਅੱਜ ਭਾਰਤ ਬੰਦ ਦਾ ਸੱਦਾ,ਕਈ ਥਾਵਾਂ 'ਤੇ ਲਗਾਇਆ ਗਿਆ ਕਰਫ਼ਿਊਕੇਂਦਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਹਾਲਾਤ ਵਿਗੜਣ ਦਾ ਖ਼ਦਸ਼ਾ ਹੈ।ਹਾਲੇ ਤੱਕ ਪੰਜਾਬ ਵਿੱਚ ਸਥਿਤੀ ਆਮ ਵਾਂਗ ਹੈ ਤੇ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। -PTCNews

Related Post