ਜਰਮਨੀ ਵਿਚ ਭਾਰਤੀ ਜੋੜੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਪਤੀ ਦੀ ਮੌਤ ਅਤੇ ਪਤਨੀ ਦੀ ਹਾਲਤ ਗੰਭੀਰ

By  Shanker Badra March 30th 2019 06:37 PM

ਜਰਮਨੀ ਵਿਚ ਭਾਰਤੀ ਜੋੜੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਪਤੀ ਦੀ ਮੌਤ ਅਤੇ ਪਤਨੀ ਦੀ ਹਾਲਤ ਗੰਭੀਰ:ਜਰਮਨੀ : ਜਰਮਨੀ ਦੇ ਮਿਊਨਿਖ ਸ਼ਹਿਰ ਵਿਚ ਭਾਰਤੀ ਮੂਲ ਦੇ ਜੋੜੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦਾ ਮਾਮਲਾ ਹੈ।ਇਸ ਹਮਲੇ ਵਿੱਚ ਪਤੀ ਦੀ ਮੌਤ ਹੋ ਗਈ ਅਤੇ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੈ।ਓਥੇ ਇਲਾਜ਼ ਦੌਰਾਨ ਉਸਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। [caption id="attachment_276542" align="aligncenter" width="300"]Germany Indian Couple Stabbed Attack ,Husband Dies , Wife serious ਜਰਮਨੀ ਵਿਚ ਭਾਰਤੀ ਜੋੜੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਪਤੀ ਦੀ ਮੌਤ ਅਤੇ ਪਤਨੀ ਦੀ ਹਾਲਤ ਗੰਭੀਰ[/caption] ਜਾਣਕਾਰੀ ਅਨੁਸਾਰ ਭਾਰਤੀ ਜੋੜੇ ਦਾ ਨਾਂ ਪ੍ਰਸ਼ਾਂਤ ਬਸਰੂਰ ਅਤੇ ਸਿਮਤਾ ਬਸਰੂਰ ਹੈ।ਇਹ ਹਮਲਾ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਦੇ ਕਰੀਬ ਹੋਇਆ ਹੈ।ਇਨ੍ਹਾਂ ਦੋਨਾਂ ਨੂੰ ਪਿਛਲੇ ਸਾਲ ਜਰਮਨੀ ਦੀ ਨਾਗਰਿਕਾਂ ਮਿਲੀ ਸੀ।ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਂਤ ਬਸਰੂਰ ਅਤੇ ਸਿਮਤਾ ਬਸਰੂਰ ਦੀ ਇੱਕ 33 ਸਾਲਾ ਵਿਅਕਤੀ ਨਾਲ ਕਿਸੇ ਗੱਲ ਨੂੰ ਲੈ ਕੇ ਝੜਪ ਹੋ ਗਈ ਸੀ।ਉਹ ਵਿਅਕਤੀ ਵੀ ਉਸ ਅਪਾਰਟਮੈਂਟ ਵਿੱਚ ਰਹਿੰਦਾ ਹੈ ,ਜਿਥੇ ਬਸਰੂਰ ਜੋੜੇ ਦਾ ਫਲੈਟ ਹੈ।ਜਦੋਂ ਦੋਵੇਂ ਪਾਸੇ ਬਹਿਸਬਾਜੀ ਕਾਬੂ ਤੋਂ ਬਾਹਰ ਹੋ ਗਈ ਤਾਂ ਉਸ ਵਿਅਕਤੀ ਨੇ ਬਸਰੂਰ ਜੋੜੇ 'ਤੇ ਹਮਲਾ ਕਰ ਦਿੱਤਾ। [caption id="attachment_276539" align="aligncenter" width="299"]Germany Indian Couple Stabbed Attack ,Husband Dies , Wife serious ਜਰਮਨੀ ਵਿਚ ਭਾਰਤੀ ਜੋੜੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਪਤੀ ਦੀ ਮੌਤ ਅਤੇ ਪਤਨੀ ਦੀ ਹਾਲਤ ਗੰਭੀਰ[/caption] ਖ਼ਬਰਾਂ ਮੁਤਾਬਕ ਪ੍ਰਸ਼ਾਂਤ ਬਸਰੂਰ ਦੇ ਸਿਰ ਅਤੇ ਹੋਰਨਾਂ ਹਿੱਸਿਆਂ 'ਤੇ ਸੱਟਾਂ ਲੱਗੀਆਂ,ਜਿਸ ਕਾਰਨ ਉਸਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ।ਦੋਵੇਂ ਪਾਸੇ ਬਹਿਸ ਕਿਸ ਗੱਲ ਨੂੰ ਲੈ ਕੇ ਹੋਈ ਹੈ ,ਇਹ ਅਜੇ ਪਤਾ ਨਹੀਂ ਲੱਗ ਰਿਹਾ।ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। [caption id="attachment_276540" align="aligncenter" width="300"]Germany Indian Couple Stabbed Attack ,Husband Dies , Wife serious ਜਰਮਨੀ ਵਿਚ ਭਾਰਤੀ ਜੋੜੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਪਤੀ ਦੀ ਮੌਤ ਅਤੇ ਪਤਨੀ ਦੀ ਹਾਲਤ ਗੰਭੀਰ[/caption] ਇਸ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਦੱਸਿਆ ਹੈ ਕਿ ਭਾਰਤੀ ਦੂਤਾਵਾਸ ਬਸਰੂਰ ਪਰਿਵਾਰ ਦੀ ਪੂਰੀ ਮਦਦ ਕਰ ਰਿਹਾ ਹੈ।ਭਾਰਤ ਤੋਂ ਪ੍ਰਸ਼ਾਂਤ ਦੇ ਭਾਈ ਨੂੰ ਜਰਮਨੀ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਮਿਊਨਿਖ ਵਿਚ ਮੌਜੂਦ ਭਾਰਤੀ ਹਾਈ ਕਮਿਸ਼ਨ ਨੂੰ ਜੋੜੇ ਦੇ ਦੋਵੇਂ ਬੱਚਿਆਂ ਦੀ ਦੇਖਭਾਲ ਕਰਨ ਲਈ ਕਿਹਾ ਹੈ।ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚਲ ਸਕਿਆ ਹੈ। -PTCNews

Related Post