ਨਹੀਂ ਹੋਣ ਦਿੱਤਾ ਗਿਆ ਗਿੱਪੀ ਗਰੇਵਾਲ ਨੂੰ ਪਾਕਿਸਤਾਨ 'ਚ ਦਾਖ਼ਲ

By  Jasmeet Singh January 29th 2022 04:22 PM -- Updated: January 29th 2022 04:25 PM

ਨਵੀਂ ਦਿੱਲੀ: ਪਾਕਿਸਤਾਨੀ ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਨੂੰ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਹਾਸਿਲ ਜਾਣਕਾਰੀ ਅਨੁਸਾਰ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਗਿੱਪੀ ਨੂੰ ਅਟਾਰੀ ਚੈੱਕ ਪੋਸਟ 'ਤੇ ਹੀ ਰੋਕ ਲਿਆ ਸੀ।

ਇਹ ਵੀ ਪੜ੍ਹੋ: ਅਸਤੀਫ਼ੇ ਮਗਰੋਂ ਕੰਗ ਦਾ ਪੁਰਾਣੇ ਮਿੱਤਰ ਚੰਨੀ 'ਤੇ ਵੱਡਾ ਸ਼ਬਦੀ ਹਮਲਾ

ਇਵੈਕੁਈ ਪ੍ਰੋਪਰਾਈਟੀ ਟਰੱਸਟ ਬੋਰਡ (ਈਪੀਟੀਬੀ) ਦੇ ਸੂਤਰਾਂ ਨੇ ਦੱਸਿਆ ਕਿ ਗਾਇਕ ਗਿੱਪੀ ਗਰੇਵਾਲ ਦੇ ਸਵਾਗਤ ਲਈ ਵਾਹਗਾ ਬਾਰਡਰ 'ਤੇ ਖਾਸ ਪ੍ਰਬੰਧ ਕੀਤੇ ਗਏ ਸਨ। ਡਾਨ ਨਿਊਜ਼ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਕਰਤਾਰਪੁਰ ਜਾਣ ਵਾਲੇ ਸਨ।

ਈਪੀਟੀਬੀ ਦੇ ਇੱਕ ਅਧਿਕਾਰੀ ਨੇ ਡਾਨ ਨੂੰ ਦੱਸਿਆ ਕਿ "ਗਿੱਪੀ ਨੇ ਸ਼ੁੱਕਰਵਾਰ ਨੂੰ ਸਵੇਰੇ 9.30 ਵਜੇ ਕਰਤਾਰਪੁਰ (ਨਾਰੋਵਾਲ) ਜਾਣਾ ਸੀ ਅਤੇ ਬਾਅਦ ਦੁਪਹਿਰ 3.30 ਵਜੇ ਲਾਹੌਰ ਪਰਤਣਾ ਸੀ। ਬਾਅਦ ਵਿੱਚ ਗਿੱਪੀ ਗਰੇਵਾਲ ਨੇ ਗਵਰਨਰ ਹਾਊਸ ਵਿੱਚ ਇੱਕ ਰਿਸੈਪਸ਼ਨ ਵਿੱਚ ਸ਼ਾਮਲ ਹੋਣਾ ਸੀ। 29 ਜਨਵਰੀ ਨੂੰ ਉਨ੍ਹਾਂ ਨੇ ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ਜਾਣਾ ਸੀ ਅਤੇ ਇਸਤੋਂ ਬਾਅਦ ਉਸਦੀ ਭਾਰਤ ਵਾਪਸੀ ਸੀ।"

ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਗਾਇਕ-ਅਦਾਕਾਰ ਗਿੱਪੀ ਗਰੇਵਾਲ ਨੇ ਛੇ ਜਾਂ ਸੱਤ ਹੋਰ ਵਿਅਕਤੀਆਂ ਦੇ ਨਾਲ ਦੋ ਦਿਨਾਂ ਦੇ ਦੌਰੇ 'ਤੇ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਣਾ ਸੀ ਪਰ ਉਸਨੂੰ ਅਟਾਰੀ ਚੈੱਕ ਪੋਸਟ 'ਤੇ ਹੀ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ: ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਅੱਜ ਹੋਣਗੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

ਜਦੋਂ ਗਾਇਕ ਨੇ ਆਖਰੀ ਵਾਰ ਕਰਤਾਰਪੁਰ ਦਾ ਦੌਰਾ ਕੀਤਾ ਸੀ ਤਾਂ ਉਸਨੇ ਪਾਕਿਸਤਾਨੀਆਂ ਅਤੇ ਉਨ੍ਹਾਂ ਥਾਵਾਂ ਲਈ ਬਹੁਤ ਨਿੱਘ ਅਤੇ ਪਿਆਰ ਦਿਖਾਇਆ ਸੀ ਜਿੱਥੇ ਉਹ ਗਏ। ਉਨ੍ਹਾਂ ਦੇ ਇਸ ਦੌਰੇ ਨੂੰ ਪਾਕਿਸਤਾਨੀ ਮੀਡੀਆ 'ਚ ਵੀ ਕਾਫੀ ਕਵਰੇਜ ਦਿੱਤੀ ਗਈ ਸੀ।

- PTC News

Related Post