ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਵਜੋਂ ਚੁੱਕੀ ਸਹੁੰ

By  Shanker Badra October 31st 2019 04:19 PM

ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਵਜੋਂ ਚੁੱਕੀ ਸਹੁੰ:ਜੰਮੂ-ਕਸ਼ਮੀਰ : ਭਾਰਤ 'ਚ ਹੁਣ ਇਕ ਸੂਬਾ ਘੱਟ ਹੋਣ ਦੇ ਨਾਲ ਹੀ ਦੋ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਏ ਹਨ। ਜਿਸ ਕਰਕੇ ਦੋਵਾਂ ਕੇਂਦਰ ਸ਼ਾਸਿਤ ਸੂਬਿਆਂ 'ਚ ਉਪ ਰਾਜਪਾਲਾਂ ਦੀ ਨਿਯੁਕਤੀ ਹੋ ਗਈ ਹੈ। ਇਸ ਦੌਰਾਨ ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਪਹਿਲਾਂ ਰਾਧਾ ਕ੍ਰਿਸ਼ਨ ਮਾਥੁਰ ਨੇ ਲੱਦਾਖ ਦੇ ਪਹਿਲੇ ਉਪ ਰਾਜਪਾਲ ਵਜੋਂ ਸਹੁੰ ਚੁੱਕੀ ਹੈ।

Girish Chandra Murmu takes oath as first Governor of Jammu Kashmir ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਵਜੋਂ ਚੁੱਕੀ ਸਹੁੰ

ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਬਣਨ ਵਾਲੇ ਗਿਰੀਸ਼ ਚੰਦਰ ਮੁਰਮੂ 1985 ਬੈਚ ਦੇ ਗੁਜਰਾਤ ਕੈਡਰ ਦੇ ਆਈਏਐਸ ਅਫ਼ਸਰ ਹਨ। ਗਿਰੀਸ਼ ਚੰਦਰ ਮੁਰਮੂ ਨੂੰ ਅੱਜ ਬਾਰਾਂ ਵਜੇ ਦੇ ਕਰੀਬ ਅਹੁਦੇ ਦੀ ਅਤੇ ਗੁਪਤਤਾ ਦੀ ਸਹੁੰ ਚੁਕਾਈ ਹੈ। ਉਨ੍ਹਾਂ ਨੂੰ ਸਹੁੰ ਦਿਵਾਉਣ ਲਈ ਜੰਮੂ-ਕਸ਼ਮੀਰ ਹਾਈ ਕੋਰਟ ਦੀ ਚੀਫ਼ ਜਸਟਿਸ ਗੀਤਾ ਮਿੱਤਲ ਲੇਹ ਤੋਂ ਆਏ ਸਨ।

Girish Chandra Murmu takes oath as first Governor of Jammu Kashmir ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਵਜੋਂ ਚੁੱਕੀ ਸਹੁੰ

ਦੱਸ ਦੇਈਏ ਕਿ ਗਿਰੀਸ਼ ਚੰਦਰ ਮੁਰਮੂਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇਮੰਦ ਅਫ਼ਸਰਾਂ ਵਿਚੋਂ ਮੰਨੇ ਜਾਂਦੇ ਹਨ। ਗੁਜਰਾਤ ਵਿਚ ਮੋਦੀ ਦੇ ਮੁੱਖ ਮੰਤਰੀ ਰਹਿਣ ਦੌਰਾਨ ਉਹ ਉਨ੍ਹਾਂ ਦੇ ਪ੍ਰਮੁੱਖ ਸੈਕਟਰੀ ਰਹਿ ਚੁੱਕੇ ਹਨ। ਇਕ ਮਾਰਚ 2019 ਤੋਂ ਉਹ ਵਿੱਤ ਮੰਤਰਾਲਾ ਵਿਚ ਵਿੱਤ ਸੈਕਟਰੀ ਦੀ ਜਿੰਮੇਵਾਰੀ ਦੇਖ ਰਹੇ ਹਨ।

Girish Chandra Murmu takes oath as first Governor of Jammu Kashmir ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਵਜੋਂ ਚੁੱਕੀ ਸਹੁੰ

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 5 ਅਗਸਤ ਨੂੰ ਸੰਸਦ 'ਚ ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ 35A ਹਟਾਉਣ ਦਾ ਫੈਸਲਾ ਲਿਆ ਸੀ। ਇਸ ਦੌਰਾਨ ਜੰਮੂ ਕਸ਼ਮੀਰ ਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਵੀ ਐਲਾਨ ਕੀਤਾ ਸੀ। ਜੰਮੂ-ਕਸ਼ਮੀਰ ਤੇ ਲੱਦਾਖ ਕੇਂਦਰ ਸ਼ਾਸਿਤ ਸੂਬੇ ਦੇ ਨਵੇਂ ਉੱਪ ਰਾਜਪਾਲ ਕ੍ਰਮਵਾਰ ਗਿਰੀਸ਼ ਚੰਦਰ ਮੁਰਮੂ ਤੇ ਰਾਧਾ ਕ੍ਰਿਸ਼ਨ ਮਾਥੁਰਨੂੰ ਨਿਯੁਕਤ ਕੀਤਾ ਗਿਆ ਹੈ। ਜਿਸ ਦੌਰਾਨ ਜੰਮੂ-ਕਸ਼ਮੀਰ ਦੇ ਉਪ ਰਾਜਪਾਲਗਿਰੀਸ਼ ਚੰਦਰ ਮੁਰਮੂ ਨੇ ਸਹੁੰ ਚੁੱਕ ਕੇ ਅਹੁਦਾ ਸੰਭਾਲ ਲਿਆ ਹੈ।

-PTCNews

Related Post