ਗਲੋਬਲ ਕਬੱਡੀ ਲੀਗ ਦੇ ਮੈਚ ਹੁਣ ਖੇਡੇ ਜਾਣਗੇ ਲੁਧਿਆਣਾ 'ਚ, ਇਹ ਚਾਰ ਟੀਮਾਂ ਹੋਣਗੀਆਂ ਆਹਮੋ-ਸਾਹਮਣੇ 

By  Joshi October 24th 2018 01:27 PM

ਗਲੋਬਲ ਕਬੱਡੀ ਲੀਗ ਦੇ ਮੈਚ ਹੁਣ ਖੇਡੇ ਜਾਣਗੇ ਲੁਧਿਆਣਾ 'ਚ, ਇਹ ਚਾਰ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਲੁਧਿਆਣਾ: ਜਲੰਧਰ ਵਿੱਚ 14 ਅਕਤੂਬਰ ਤੋਂ ਸ਼ੁਰੂ ਹੋਇਆ ਗਲੋਬਲ ਕਬੱਡੀ ਲੀਗ ਦਾ ਸਫ਼ਰ ਹੁਣ ਆਪਣੇ ਦੂਸਰੇ ਪੜਾਅ ਵਿੱਚ ਪਹੁੰਚ ਗਿਆ ਹੈ, ਜਲੰਧਰ ਤੋਂ ਬਾਅਦ ਹੁਣ ਲੁਧਿਆਣਾ ਵਿੱਚ ਗੱਬਰੂਆਂ ਦਾ ਠਾਠਾਂ ਮਾਰਦਾ ਜਨੂੰਨ ਦੇਖਣ ਨੂੰ ਮਿਲੇਗਾ।

ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਖੇਡ ਮੈਦਾਨ ਵਿੱਚ 24 ਅਕਤੂਬਰ ਤੋਂ ਲੈ ਕੇ 29 ਅਕਤੂਬਰ ਤੱਕ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ। ਲੁਧਿਆਣਾ 'ਚ ਅੱਜ 4 ਟੀਮਾਂ ਦੀ ਟੱਕਰ ਦੇਖਣ ਨੂੰ ਮਿਲੇਗੀ,

ਹੋਰ ਪੜ੍ਹੋ: ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਇੰਨ੍ਹੇ ਦਿਨਾਂ ਲਈ ਬੰਦ ਰਹੇਗੀ ਪੰਜਾਬੀ ਯੂਨੀਵਰਸਿਟੀ

ਜਿਸ ਦੌਰਾਨ ਦਿਨ ਦਾ ਪਹਿਲਾ ਮੁਕਾਬਲਾ ਸਿੰਘ ਵਾਰੀਅਸ ਪੰਜਾਬ ਅਤੇ ਮੈਪਲ ਲੀਫ਼ ਕੈਨੇਡਾ ਦੇ ਜਾਵੇਗਾ ਅਤੇ ਦਿਨ ਦਾ ਦੂਸਰਾ ਮੁਕਾਬਲਾ ਹਰਿਆਣਾ ਲਾਈਨਜ ਅਤੇ ਦਿੱਲੀ ਟਾਈਗਰਜ਼ ਦੇ ਵਿਚਾਲੇ ਖੇਡਿਆ ਜਾਵੇਗਾ। ਇਸ ਮੌਕੇ ਪੰਜਾਬ ਦੇ ਸੁਪਰਹਿੱਟ ਗਾਇਕ ਪਰਮੀਸ਼ ਵਰਮਾ ਵੀ ਆਪਣੀ ਪੇਸ਼ਕਾਰੀ ਕਰਨਗੇ, ਜਿਸ ਦਾ ਸਿੱਧਾ ਪ੍ਰਸਾਰਣ ਅੱਜ ਸ਼ਾਮੀ 5 ਵਜੇ ਪੀ.ਟੀ.ਸੀ ਨਿਊਜ਼ 'ਤੇ ਦਿਖਾਇਆ ਜਾਵੇਗਾ।

—PTC News

Related Post