ਗੋਲਡ ਮੈਡਲ ਵਿਜੇਤਾ ਦਾਵੇਂਦਰ ਝਾਝਰਿਆ ਨੇ ਕੀਤੀ ਸੰਨਿਆਸ ਦੀ ਘੋਸ਼ਣਾ

By  Joshi October 9th 2018 04:09 PM

ਗੋਲਡ ਮੈਡਲ ਵਿਜੇਤਾ ਦਾਵੇਂਦਰ ਝਾਝਰਿਆ ਨੇ ਕੀਤੀ ਸੰਨਿਆਸ ਦੀ ਘੋਸ਼ਣਾ

ਨਵੀਂ ਦਿੱਲੀ: ਰੀਓ ਪੈਰਾਲਿੰਪਿਕ ਵਿੱਚ ਭਾਰਤ ਲਈ ਗੋਲਡ ਜਿੱਤਣ ਵਾਲੇ ਦਾਵੇਂਦਰ ਝਾਝਰਿਆ ਜਕਾਰਤਾ ਵਿੱਚ ਹੋਣ ਵਾਲੀਆਂ ਪੈਰਾ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਸੰਨਿਆਸ ਲੈਣਗੇ। ਸੂਤਰਾਂ ਅਨੁਸਾਰ ਝਾਝਰਿਆ ਨੇ ਆਪਣੇ ਮੋਢੇ ਦੀ ਚੋਟ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਵੱਡਾ ਫੈਸਲਾ ਲਿਆ ਹੈ।

ਪਦਮਸ਼ਰੀ , ਰਾਜੀਵ ਗਾਂਧੀ ਖੇਡ ਰਤਨ ਅਤੇ ਅਰਜੁਨ ਅਵਾਰਡ ਨਾਲ ਸਨਮਾਨਿਤ ਝਾਝਰਿਆ ਦੀ ਮੋਢੇ ਦੀ ਚੋਟ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਆਪਣੀ ਖੇਡ ਦਾ ਪ੍ਰਦਰਸ਼ਨ ਨਹੀਂ ਕਰਨ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੰਨਿਆਸ ਲੈਣ ਦਾ ਖਿਆਲ ਉਨ੍ਹਾਂ ਦੇ ਮਨ ਵਿੱਚ 12 ਮਹੀਨੇ ਪਹਿਲਾਂ ਆਇਆ ਸੀ।

ਹੋਰ ਪੜ੍ਹੋ: ਨਹੀਂ ਰੁਕਿਆ ਵਿਰਾਟ ਕੋਹਲੀ ਦਾ ਜੇਤੂ ਰੱਥ, ਰਚਿਆ ਇਤਿਹਾਸ! 

ਰੀਓ ਪੈਰਾਲਿੰਪਿਕ ਖੇਡਾਂ ਤੋਂ ਹੀ ਉਹ ਇਸ ਦਰਦ ਨੂੰ ਝੱਲ ਰਹੇ ਹਨ। ਜਿਸ ਦੌਰਾਨ ਉਹਨਾਂ ਨੇ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਸੰਨਿਆਸ ਦੀ ਘੋਸ਼ਣਾ ਪਹਿਲਾਂ ਹੀ ਕਰ ਸਕਦੇ ਸਨ, ਪਰ ਉਹ ਆਖਰੀ ਵਾਰ ਜਕਾਰਤਾ ਪੈਰਾ ਏਸ਼ੀਆਈ ਖੇਡਾਂ ਲਈ ਰੁਕ ਗਏ।

—PTC News

Related Post