Gold Silver Price: ਸੋਨੇ ਤੇ ਚਾਂਦੀ ਦੀ ਕੀਮਤਾਂ 'ਚ ਆਈ ਗਿਰਾਵਟ, ਜਾਣੋ ਆਪਣੇ ਸ਼ਹਿਰ 'ਚ ਭਾਅ

By  Riya Bawa September 7th 2021 07:56 PM

ਨਵੀਂ ਦਿੱਲੀ: ਦੇਸ਼ ਵਿੱਚ ਲਗਾਤਾਰ ਦੂਜੇ ਦਿਨ ਸੋਨੇ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਗਿਰਾਵਟ ਦਰਜ ਕੀਤੀ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) 'ਤੇ ਸੋਨੇ ਦੀਆਂ ਕੀਮਤਾਂ ਅੱਜ 0.04 ਫੀਸਦੀ ਡਿੱਗ ਕੇ 47,406 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈਆਂ। ਦੂਜੇ ਪਾਸੇ, ਅੱਜ ਚਾਂਦੀ ਦੀ ਕੀਮਤ 0.13 ਫੀਸਦੀ ਡਿੱਗ ਕੇ 65,208 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

Gold prices in India drop for 3rd consecutive day, details inside

ਮੰਗਲਵਾਰ ਨੂੰ ਚਾਂਦੀ ਦੀਆਂ ਕੀਮਤਾਂ 'ਚ ਵੀ ਗਿਰਾਵਟ ਆਈ। ਅੱਜ ਸਵੇਰੇ ਚਾਂਦੀ ਦੀਆਂ ਕੀਮਤਾਂ ਵਿੱਚ 165 ਰੁਪਏ ਦੀ ਕਮੀ ਆਈ ਹੈ। ਇਸ ਨਾਲ 999 ਸ਼ੁੱਧਤਾ ਵਾਲੀ ਚਾਂਦੀ ਦੀ ਕੀਮਤ 64792 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

The higher USD valuations make gold expansive for other currencies holders.

ਦੱਸ ਦੇਈਏ ਕਿ ਕੱਲ੍ਹ ਬਾਜ਼ਾਰ ਦੇ ਆਖਰੀ ਸੈਸ਼ਨ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ 0.17 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਜਦੋਂ ਕਿ ਚਾਂਦੀ ਦੇ ਰੇਟ 'ਚ 0.19 ਫੀਸਦੀ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਜੇਕਰ ਅੱਜ 24 ਕੈਰੇਟ ਸੋਨੇ ਦੀ ਗੱਲ ਕਰੀਏ ਤਾਂ ਇਹ 47,530 ਰੁਪਏ ਪ੍ਰਤੀ ਦਸ ਗ੍ਰਾਮ ਵਿਕ ਰਹੀ ਹੈ।

ਜਾਣੋ ਅੱਜ ਦੇ ਰੇਟ

ਨਵੀ ਦਿੱਲੀ ਵਿੱਚ 22 ਕੈਰੇਟ ਸੋਨੇ ਦੀ ਕੀਮਤ 46,660 ਰੁਪਏ ਪ੍ਰਤੀ ਦਸ ਗ੍ਰਾਮ ਦਰਜ

ਕੋਲਕਾਤਾ ਵਿੱਚ ਅੱਜ 22 ਕੈਰੇਟ ਸੋਨੇ ਦੀ ਕੀਮਤ 46,950 ਰੁਪਏ ਪ੍ਰਤੀ ਦਸ ਗ੍ਰਾਮ ਦਰਜ

ਚੇਨਈ ਵਿੱਚ ਅੱਜ 22 ਕੈਰਟ ਸੋਨੇ ਦੀ ਕੀਮਤ 44,790 ਰੁਪਏ ਪ੍ਰਤੀ ਦਸ ਗ੍ਰਾਮ ਦਰਜ

ਮੁੰਬਈ ਵਿੱਚ ਅੱਜ 22 ਕੈਰੇਟ ਸੋਨੇ ਦੀ ਕੀਮਤ 46,530 ਰੁਪਏ ਪ੍ਰਤੀ ਦਸ ਗ੍ਰਾਮ ਦਰਜ

-PTC News

Related Post