Mon, May 6, 2024
Whatsapp

RBI ਦੀ ਕੋਟਕ ਮਹਿੰਦਰਾ ਬੈਂਕ 'ਤੇ ਵੱਡੀ ਕਾਰਵਾਈ, ਇਨ੍ਹਾਂ ਬੈਂਕਿੰਗ ਸੇਵਾਵਾਂ 'ਤੇ ਲਾਈ ਰੋਕ...ਪੜ੍ਹੋ ਪੂਰੀ ਖ਼ਬਰ

Kotak Mahindra Bank: ਭਾਰਤੀ ਰਿਜ਼ਰਵ ਬੈਂਕ ਨੇ ਕੋਟਕ ਮਹਿੰਦਰਾ ਬੈਂਕ ਨੂੰ ਕੁੱਝ ਸੇਵਾਵਾਂ ਰੋਕਣ ਲਈ ਕਿਹਾ ਹੈ। ਇਨ੍ਹਾਂ ਵਿੱਚ ਬੈਂਕ ਨੂੰ ਨਵੇਂ ਕ੍ਰੈਡਿਟ ਕਾਰਡ ਅਤੇ ਮੋਬਾਈਲ ਬੈਂਕਿੰਗ ਸੇਵਾਵਾਂ ਰੋਕੋ ਜਾਣ ਦੀ ਹਦਾਇਤ ਕੀਤੀ ਗਈ ਹੈ।

Written by  KRISHAN KUMAR SHARMA -- April 24th 2024 04:51 PM
RBI ਦੀ ਕੋਟਕ ਮਹਿੰਦਰਾ ਬੈਂਕ 'ਤੇ ਵੱਡੀ ਕਾਰਵਾਈ, ਇਨ੍ਹਾਂ ਬੈਂਕਿੰਗ ਸੇਵਾਵਾਂ 'ਤੇ ਲਾਈ ਰੋਕ...ਪੜ੍ਹੋ ਪੂਰੀ ਖ਼ਬਰ

RBI ਦੀ ਕੋਟਕ ਮਹਿੰਦਰਾ ਬੈਂਕ 'ਤੇ ਵੱਡੀ ਕਾਰਵਾਈ, ਇਨ੍ਹਾਂ ਬੈਂਕਿੰਗ ਸੇਵਾਵਾਂ 'ਤੇ ਲਾਈ ਰੋਕ...ਪੜ੍ਹੋ ਪੂਰੀ ਖ਼ਬਰ

Kotak Mahindra Bank: ਜੇਕਰ ਤੁਸੀ ਵੀ ਕੋਟਕ ਮਹਿੰਦਰਾ ਬੈਂਕ ਦੇ ਗਾਹਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਕੋਟਕ ਮਹਿੰਦਰਾ ਬੈਂਕ ਨੂੰ ਕੁੱਝ ਸੇਵਾਵਾਂ ਰੋਕਣ ਲਈ ਕਿਹਾ ਹੈ। ਇਨ੍ਹਾਂ ਵਿੱਚ ਬੈਂਕ ਨੂੰ ਨਵੇਂ ਕ੍ਰੈਡਿਟ ਕਾਰਡ ਅਤੇ ਮੋਬਾਈਲ ਬੈਂਕਿੰਗ ਸੇਵਾਵਾਂ ਰੋਕੋ ਜਾਣ ਦੀ ਹਦਾਇਤ ਕੀਤੀ ਗਈ ਹੈ। ਇਹ ਨਿਰਦੇਸ਼ ਬੈਂਕ 'ਚ ਪਾਲਣਾ ਅਤੇ ਜੋਖਮ ਪ੍ਰਬੰਧਨ ਸੰਬੰਧੀ ਚਿੰਤਾਵਾਂ ਦੇ ਜਵਾਬ ਵਿੱਚ ਆਰਬੀਆਈ ਵੱਲੋਂ ਕੀਤੀਆਂ ਗਈਆਂ ਰੈਗੂਲੇਟਰੀ ਕਾਰਵਾਈਆਂ ਦੇ ਹਿੱਸੇ ਵਜੋਂ ਦਿੱਤੇ ਗਏ ਹਨ।


ਭਾਰਤੀ ਰਿਜ਼ਰਵ ਬੈਂਕ ਨੇ 2022 ਅਤੇ 2023 ਦੀ ਤਕਨੀਕ ਦੀ ਜਾਂਚ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਦਰਅਸਲ, ਆਰਬੀਆਈ ਨੇ ਕੋਟਕ ਬੈਂਕ ਦੇ ਆਈਟੀ ਸਿਸਟਮ ਵਿੱਚ ਕੁਝ ਕਮੀਆਂ ਪਾਈਆਂ ਸਨ। ਆਰਬੀਆਈ ਨੇ ਇਸ 'ਤੇ ਜਵਾਬ ਮੰਗਿਆ ਸੀ ਪਰ ਜਵਾਬ ਤਸੱਲੀਬਖਸ਼ ਨਾ ਹੋਣ ਕਾਰਨ ਕਾਰਵਾਈ ਕੀਤੀ ਗਈ ਹੈ। ਢੁਕਵੇਂ ਆਈਟੀ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਗਾਹਕਾਂ ਨੂੰ 2 ਸਾਲਾਂ ਵਿੱਚ ਕਈ ਵਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਬਾਹਰੀ ਆਡਿਟ ਤੋਂ ਬਾਅਦ ਆਰਬੀਆਈ ਵੱਲੋਂ ਪਾਬੰਦੀਆਂ ਦੀ ਸਮੀਖਿਆ ਕੀਤੀ ਜਾਵੇਗੀ।

ਆਰਬੀਆਈ ਦੇ ਅਨੁਸਾਰ, ਕੋਟਕ ਮਹਿੰਦਰਾ ਬੈਂਕ ਆਪਣੇ ਵਿਕਾਸ ਦੇ ਨਾਲ-ਨਾਲ ਆਪਣੇ ਆਈਟੀ ਪ੍ਰਣਾਲੀਆਂ ਅਤੇ ਨਿਯੰਤਰਣਾਂ ਨੂੰ ਸੰਚਾਲਨ ਸ਼ਕਤੀ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਆਰਬੀਆਈ ਆਈਟੀ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬੈਂਕ ਦੇ ਉੱਚ ਪ੍ਰਬੰਧਨ ਨਾਲ ਲਗਾਤਾਰ ਸੰਪਰਕ ਵਿੱਚ ਹੈ।

ਮਾਰਕੀਟ 'ਚ 4 ਪ੍ਰਤੀਸ਼ਤ ਦੇ ਲਗਭਗ ਹੈ ਹਿੱਸੇਦਾਰੀ

ਦੱਸ ਦਈਏ ਕਿ ਕੋਟਕ ਮਹਿੰਦਰਾ ਬੈਂਕ ਦਾ ਕ੍ਰੈਡਿਟ ਕਾਰਡ ਕਾਰੋਬਾਰ ਕੁੱਲ ਕਾਰੋਬਾਰ ਦਾ ਲਗਭਗ 3.8 ਫੀਸਦੀ ਹੈ। ਦੇਸ਼ ਦੇ ਕੁੱਲ ਕ੍ਰੈਡਿਟ ਕਾਰਡ ਬਾਜ਼ਾਰ 'ਚ ਬੈਂਕ ਦੀ ਹਿੱਸੇਦਾਰੀ ਲਗਭਗ 4 ਫੀਸਦੀ ਹੈ।

2003 'ਚ ਮਿਲਿਆ ਸੀ ਬੈਂਕਿੰਗ ਲਾਇਸੈਂਸ

ਕੋਟਕ ਮਹਿੰਦਰਾ ਫਾਈਨਾਂਸ ਨੂੰ ਸਾਲ 2003 'ਚ ਬੈਂਕਿੰਗ ਲਾਇਸੈਂਸ ਮਿਲਿਆ ਸੀ। ਇਹ ਬੈਂਕ ਵਿੱਚ ਤਬਦੀਲ ਹੋਣ ਵਾਲੀ ਪਹਿਲੀ NBFC ਸੀ।

- PTC NEWS

Top News view more...

Latest News view more...