ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ 'ਚ ਹੋਈ ਖੂਨੀ ਝੜਪ, ਐੱਸ.ਜੀ.ਪੀ.ਸੀ. ਦੀ ਟਾਸਕ ਫੋਰਸ ਤੇ ਸਰਬੱਤ ਖਾਲਸਾ ਸਮਰਥਕ ਆਪਸ ਵਿੱਚ ਭਿੜੇ 

By  Joshi October 13th 2017 09:34 AM

ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿਖੇ ਕੱਲ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਸਰਬੱਤ ਖਾਲਸਾ ਧਿਰ ਦੇ ਜਥੇਦਾਰਾਂ ਵੱਲੋਂ ਛੋਟਾ ਘੱਲੂਘਾਰਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਕਰ ਦਿੱਤਾ ਗਿਆ ਸੀ।

ਧਿਆਨ ਸਿੰਘ ਮੰਡ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦੇਣ ਲਈ ਪਹੁੰਚੇ ਤਾਂ ਉਥੇ ਪੁੱਜੇ ਤਾਂ ਮਾਸਟਰ ਜੌਹਲ ਸਿੰਘ ਨੂੰ ਐਸਜੀਪੀਸੀ ਦੇ ਅਧਿਕਾਰੀ ਅਤੇ ਟਾਸਕ ਫੋਰਸ ਵੱਲੋਂ ਜ਼ਬਰਦਸਤੀ ਚੁੱਕ ਕੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਤੋਂ ਬਾਹਰ ਲਿਆ ਕੇ ਸੁੱਰੇ ਜਾਣ 'ਤੇ ਗਰਮ ਖਿਆਲੀ ਆਗੂਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਿਚਕਾਰ ਖੂਨੀ ਝੜਪ ਹੋ ਗਈ।

Golden Temple: bloody clash between sarbat khalsa SGPCਇਸ ਲੜਾਈ ਵਿੱਚ ਗੋਪਾਲ ਸਿੰਘ ਦੀ ਪੱਗ ਲੱਥ ਗਈ ਅਤੇ ਜਰਨੈਲ ਸਿੰਘ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਂਲਾਕਿ ਕੰਪਲੈਕਸ ਵਿੱਚ ਪੁਲਸ ਦੇ ਸੁਰੱਖਿਆ ਪ੍ਰਬੰਧ ਬਹੁਤ ਵਧੀਆ ਸਨ ਪਰ ਫਿਰ ਵੀ ਮੁਤਵਾਜੀ ਜਥੇਦਾਰਾਂ ਵੱਲੋਂ ਮਾਸਟਰ ਜੌਹਲ ਸਿੰਘ ਨੂੰ ਸਜ਼ਾ ਸਣਾਏ ਜਾਣ ਤੋਂ ਪਹਿਲਾਂ ਵੀ ਹਾਲਾਤ ਨਾਸਾਜ਼ ਹੀ ਰਹੇ।

Golden Temple: bloody clash between sarbat khalsa SGPCਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਨੰਗੀਆਂ ਕਿਰਪਾਨਾਂ ਅਤੇ  ਨਾਅਰੇਬਾਜੀਆਂ ਨੇ ਮਾਹੌਲ ਨੂੰ ਕਾਫੀ ਤਣਾਅਪੂਰਨ ਕਰ ਦਿੱਤਾ ਸੀ। ਇਸ ਮੌਕੇ ਧਿਆਨ ਸਿੰਘ ਮੰਡ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਉਹ ਉਨ੍ਹਾਂ ਦੇ ਨੇੜਿਓਂ ਦੂਰ ਹੋਣ ਲਈ ਕਿਹਾ ਗਿਆ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਉਹ ਦੂਰ ਨਾ ਹੋਏ ਤਾਂ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਜਾਵੇਗਾ ਅਤੇ ਉਹ ਹਾਜ਼ਰ ਸੰਗਤਾਂ ਨੂੰ ਕੋਈ ਵੀ ਹੁਕਮ ਦੇ ਸਕਦੇ ਹਨ।

Golden Temple: bloody clash between sarbat khalsa SGPCਇਸ ਤੋਂ ਬਾਅਦ ਮਾਸਟਰ ਜੌਹਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਉਹਨਾਂ ਨੂੰ ਵੱਖ-ਵੱਖ ਗੁਰਦੁਆਰਾ ਸਾਹਿਬ 'ਚ ਕੀਰਤਨ ਸੁਣਨ, ਭਾਂਡੇ ਧੋਣ ਤੇ ਜੋੜੇ ਸਾਫ ਕਰਨ ਦੀ ਸਜ਼ਾ ਸੁਣਾਈ ਗਈ। ਇਸ ਸਜ਼ਾ ਨੂੰ ਉਹਨਾਂ ਨੇ ਕਬੂਲ ਕੀਤਾ ਹੈ ਅਤੇ ਅੱਜ ਤੋਂ ਉਹ ਇਸ ਸੇਵਾ ਨਿਭਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਣਗੇ।

—PTC News

Related Post