24 ਤੋਂ 31 ਜੁਲਾਈ ਤੱਕ ਬੰਦ ਰਹੇਗਾ ਗੋਲਡਨ ਟੈਂਪਲ ਪਲਾਜੇ ਦਾ ਇੰਟਰਪ੍ਰੀਟੇਸ਼ਨ ਸੈਂਟਰ

By  Joshi July 22nd 2017 03:52 PM

Golden Temple Interpretation Center

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਗੋਲਡਨ ਟੈਂਪਲ ਪਲਾਜ਼ੇ ਦਾ ਜ਼ਮੀਨਦੋਜ ਹਿੱਸਾ, ਜਿੱਥੇ ਕਿ ਚਾਰ ਗੈਲਰੀਆਂ ਵਿਚ ਸਿੱਖ ਇਤਹਾਸ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਭਰਪੂਰ ਦਸਤਾਵੇਜੀ ਫਿਲਮਾਂ ਵਿਖਾਈਆਂ ਜਾਂਦੀਆਂ ਹਨ, ਜ਼ਰੂਰੀ ਮੁਰੰਮਤ ਲਈ 24 ਜੁਲਾਈ ਤੋਂ 31 ਜੁਲਾਈ ਤੱਕ ਬੰਦ ਰਹੇਗਾ।

ਇਹ ਜਾਣਕਾਰੀ ਦਿੰਦੇ ਅੰਮ੍ਰਿਤਸਰ ਕਲਚਰ ਐਂਡ ਟੂਰਿਜ਼ਮ ਡਿਵਲਪਮੈਂਟ ਅਥਾਰਟੀ ਦੇ ਜਨਰਲ ਮੈਨੇਜਰ ਸ. ਤਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨਂੀਂ ਵਿਭਾਗ ਦੇ ਸੈਕਟਰੀ ਵੱਲੋਂ ਲਏ ਗਏ ਫੈਸਲੇ ਤਹਿਤ ਇਸ ਹਿੱਸੇ ਦੀ ਜ਼ਰੂਰੀ ਮੁਰੰਮਤ ਕਰਨ ਦਾ ਪ੍ਰੋਗਰਾਮ ਇਸ ਹਫਤੇ ਦੌਰਾਨ ਉਲੀਕਿਆ ਗਿਆ ਸੀ, ਸੋ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਹਫਤੇ ਵਾਸਤੇ ਇਸ ਪਲਾਜੇ ਨੂੰ ਆਮ ਲੋਕਾਂ ਵਾਸਤੇ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।

ਉਨਾਂ ਆਸ ਪ੍ਰਗਟ ਕੀਤੀ ਕਿ ਉਕਤ ਸਮਾਂ ਸੀਮਾ ਦੇ ਅੰਦਰ ਸਾਰਾ ਕੰਮ ਪੂਰਾ ਕਰਕੇ ਇਸ ਪਲਾਜੇ ਨੂੰ ਮੁੜ ਸ਼ਰਧਾਲੂਆਂ ਦੀ ਆਮਦ ਲਈ ਖੋਲ ਦਿੱਤਾ ਜਾਵੇਗਾ।

—PTC News

Related Post