ਸ੍ਰੀ ਦਰਬਾਰ ਸਾਹਿਬ ਨੂੰ ਮਿਲਿਆ ਵਿਸ਼ੇਸ਼ ਆਈਕਾਨਿਕ ਦਾ ਐਵਾਰਡ

By  Gagan Bindra October 5th 2017 03:59 PM

ਸ੍ਰੀ ਦਰਬਾਰ ਸਾਹਿਬ ਨੂੰ ਮਿਲਿਆ ਵਿਸ਼ੇਸ਼ ਆਈਕਾਨਿਕ ਦਾ ਐਵਾਰਡ: ਸ੍ਰੀ ਹਰਮਿੰਦਰ ਸਾਹਿਬ ਜਿਸ ਨੂੰ ਇਸ ਦੀ ਸਜੀਵ ਸੁੰਦਰਤਾ ਅਤੇ ਇਸ ਉੱਪਰ ਸੋਨੇ ਦੀ ਝਾਲ ਦੇ ਕਾਰਨ ਅੰਗਰੇਜ਼ੀ ਬੋਲਣ ਵਾਲਿਆਂ ਵਿੱਚ ਇਹ ਗੋਲਡਨ ਟੈਂਪਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਸ੍ਰੀ ਦਰਬਾਰ ਸਾਹਿਬ ਨੂੰ ਮਿਲਿਆ ਵਿਸ਼ੇਸ਼ ਆਈਕਾਨਿਕ ਦਾ ਐਵਾਰਡਇਹ ਦੁਨੀਆਂ ਵਿੱਚ ਆਪਣੀ ਵਿਲੱਖਣ ਥਾਂ ਰੱਖਦਾ ਹੈ। ਸ੍ਰੀ ਦਰਬਾਰ ਸਾਹਿਬ ਕੇਂਦਰ ਸਰਕਾਰ ਦੇ ਸਵੱਛਤਾ ਮੰਤਰਾਲੇ ਵੱਲੋਂ ਰਾਸ਼ਟਰੀ ਸਵੱਛ ਭਾਰਤ ਐਵਾਰਡ 2017 ਲਈ ਚੁਣਿਆ ਗਿਆ ਹੈ। ਇਸ ਤਹਿਤ ਦਰਬਾਰ ਸਾਹਿਬ ਨੂੰ ਵਿਸ਼ੇਸ਼ ਆਈਕਾਨਿਕ , ਸਥਲ ਦਾ ਐਵਾਰਡ ਦਿੱਤਾ ਗਿਆ।

ਸੋਮਵਾਰ ਸਵੱਛ ਭਾਰਤ ਦਿਵਸ ਦੇ ਮੌਕੇ 'ਤੇ ਨਗਰ ਨਿਗਮ ਕਮਿਸ਼ਨ ਅਮਿਤ ਕੁਮਾਰ ਨੇ ਇਹ ਪੁਰਸਕਾਰ ਦਿੱਲੀ 'ਚ ਹਾਸਲ ਕੀਤਾ। ਕੇਂਦਰ ਸਰਕਾਰ ਨੇ ਦੇਸ਼ ਦੇ 10 ਪ੍ਰਮੁੱਖ ਸਥਾਨਾਂ ਨੂੰ ਇਹ ਐਵਾਰਡ ਦਿੱਤਾ ਹੈ ਜਿਸ 'ਚ ਅਜਮੇਰ ਸ਼ਰੀਫ ਦੀ ਦਰਗਾਹ, ਛੱਤਰਪਤੀ ਸ਼ਿਵਾ ਜੀ ਟਰਮੀਨਲ ਕਾਮਾਖਆਿ ਮੰਦਰ, ਮਾਨਕਾਰੀਕਾ ਘਾਟ, ਮਿਨਾਕਸ਼ੀ ਮੰਦਰ, ਸ਼੍ਰੀ ਵੈਸ਼ਨੋ ਦੇਵੀ ਕੱਟੜਾ ,ਸ਼੍ਰੀ ਜਗਨਨਾਥ ਪੁਰੀ, ਤਾਜਮਹਲ ਅਤੇ ਤਰੂਪਤੀ ਬਾਲਾ ਜੀ ਸ਼ਾਮਿਲ ਹਨ।ਸ੍ਰੀ ਦਰਬਾਰ ਸਾਹਿਬ ਨੂੰ ਮਿਲਿਆ ਵਿਸ਼ੇਸ਼ ਆਈਕਾਨਿਕ ਦਾ ਐਵਾਰਡਨਗਰ ਨਿਗਮ ਦੇ ਸਹਿਤ ਅਫਸਰ ਡਾ. ਰਾਜੂ ਚੌਹਾਨ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀ ਸਫਾਈ ਵਿਵਸ਼ਥਾ ਨੂੰ ਲੈ ਕੇ ਇਹ ਐਵਾਰਡ ਦਿੱਤਾ ਗਿਆ ਹੈ। ਸਾਰੇ ਵਿਸ਼ਵ ਪਸਿੱਧ ਸਥਾਨ ਹਨ, ਇੱਥੇ ਹਰ ਸਾਲ ਲੱਖਾਂ ਦੀ ਗਣਿਤੀ 'ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ

 

-PTC News

Related Post