ਅਲਵਿਦਾ ਰਾਜਾ! ਨਹੀਂ ਰਿਹਾ ਦੁਨੀਆਂ ਦਾ ਸਭ ਤੋਂ ਵੱਧ ਉਮਰ ਤੱਕ ਜੀਉਣ ਵਾਲਾ ਬਾਘ

By  Jasmeet Singh July 11th 2022 05:57 PM

ਕੋਲਕਾਤਾ, 11 ਜੁਲਾਈ: ਦੁਨੀਆ ਦੇ ਸਭ ਤੋਂ ਬਜ਼ੁਰਗ ਟਾਈਗਰ 'ਰਾਜਾ' ਦਾ 25 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਹ ਕਈ ਸਾਲਾਂ ਤੋਂ ਪੱਛਮੀ ਬੰਗਾਲ ਦੇ ਜਲਦਾਪਾਰਾ ਬਚਾਅ ਕੇਂਦਰ ਵਿੱਚ ਰਹਿ ਰਿਹਾ ਸੀ। ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਨੂੰ ਲਿਖਿਆ ਪੱਤਰ, ਚੰਡੀਗੜ੍ਹ 'ਤੇ ਜਤਾਇਆ ਆਪਣਾ ਹੱਕ ਉਸਦੀ ਉਮਰ 25 ਸਾਲ 10 ਮਹੀਨੇ 18 ਦਿਨ ਸੀ। ਦੱਸਿਆ ਜਾ ਰਿਹਾ ਹੈ ਕਿ 23 ਅਗਸਤ ਨੂੰ ਉਸ ਦਾ 27ਵਾਂ ਜਨਮ ਦਿਨ ਸੀ। ਇਸ ਸਬੰਧੀ ਜੰਗਲਾਤ ਵਿਭਾਗ ਵੱਲੋਂ ਸਾਰੀਆਂ ਯੋਜਨਾਵਾਂ ਵੀ ਬਣਾਈਆਂ ਗਈਆਂ ਸਨ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ 'ਰਾਜਾ' ਦੀ ਸੋਮਵਾਰ ਤੜਕੇ ਕਰੀਬ 3 ਵਜੇ ਮੌਤ ਹੋ ਗਈ। ਉਹ 25 ਸਾਲ 10 ਮਹੀਨੇ ਦਾ ਸੀ। 2006 ਵਿੱਚ ਰਾਜਾ ਨੂੰ ਜਲਦਾਪਾਰਾ ਨੈਸ਼ਨਲ ਪਾਰਕ ਵਿੱਚ ਦੱਖਣੀ ਖੈਰਬਾੜੀ ਟਾਈਗਰ ਰੈਸਕਿਊ ਸੈਂਟਰ ਲਿਆਂਦਾ ਗਿਆ ਸੀ। ਦਰਅਸਲ ਸੁੰਦਰਬਨ 'ਚ ਮਤਾਲਾ ਨਦੀ 'ਚ ਤੈਰਦੇ ਸਮੇਂ ਇਕ ਮਗਰਮੱਛ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਰਾਜੇ ਦੀ ਖੱਬੀ ਲੱਤ ਖਾ ਲਈ ਸੀ। ਇਸ ਘਟਨਾ ਤੋਂ ਬਾਅਦ ਜੰਗਲਾਤ ਵਿਭਾਗ ਨੇ ਰਾਜਾ ਨੂੰ ਵਾਪਿਸ ਜੰਗਲ ਵਿਚ ਭੇਜਣ ਦਾ ਜੋਖ਼ਮ ਨਹੀਂ ਲਿਆ। ਇਹ ਵੀ ਪੜ੍ਹੋ: ਰਾਘਵ ਚੱਢਾ ਨੂੰ ਪੰਜਾਬ ਸਰਕਾਰ ਨੇ ਬਣਾਇਆ ਸਲਾਹਕਾਰ ਕਮੇਟੀ ਦਾ ਚੇਅਰਮੈਨ ਰਾਜਾ ਉਦੋਂ ਤੋਂ ਹੀ ਦੱਖਣੀ ਖੈਰਬਾੜੀ ਟਾਈਗਰ ਰਿਜ਼ਰਵ ਸੈਂਟਰ ਵਿੱਚ ਰਹਿ ਰਿਹਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਗ਼ੁਲਾਮੀ ਵਿੱਚ ਵੀ ਰਾਜਾ ਵਰਗਾ ਸੀ ਅਤੇ ਗਿਆ ਵੀ ਤਾਂ ਇੱਕ ਰਾਜਾ ਵੰਗ ਹੀ। ਉਨ੍ਹਾਂ ਦੇ ਚਲੇ ਜਾਣ ਕਾਰਨ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਵਿੱਚ ਸੋਗ ਦੀ ਲਹਿਰ ਹੈ। -PTC News

Related Post