ਗੁੰਡਾ ਟੈਕਸ 'ਤੇ ਮੁੱਖ ਮੰਤਰੀ ਕੈਪਟਨ ਨੇ ਕੀ ਕਿਹਾ, ਜਾਣੋ!

By  Joshi February 16th 2018 08:52 AM

Goonda Tax Punjab CM: ਚੰਡੀਗੜ੍ਹ: ਸੂਬੇ ਵਿੱਚ ਸਨਅਤਾਾ ਤੇ ਕਾਰੋਬਾਰ ਤੋਂ ਗ਼ੈਰਕਾਨੂੰਨੀ ਢੰਗ ਨਾਲ ਉਗਰਾਹੀ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਡੀਜੀਪੀ ਨੂੰ ਇਸ ਅਖੌਤੀ ਗੁੰਡਾ ਟੈਕਸ ਿਖ਼ਲਾਫ਼ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ | ਮੁੱਖ ਮੰਤਰੀ ਨੇ ਡੀਜੀਪੀ ਨੂੰ ਸਾਰੇ ਉਪਲੱਬਧ ਸਰੋਤਾਂ ਰਾਹੀਂ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਅਤੇ ਨਿਰਪੱਖ ਕਾਰਵਾਈ ਦਾ ਨਿਰਦੇਸ਼ ਦਿੱਤਾ ਹੈ |

ਕੈਬਨਿਟ ਮੀਟਿੰਗ ਵਿੱਚ ਮੰਤਰੀਆ ਨੇ ਇਹ ਮੁੱਦਾ ਉਠਾਉਂਦਿਆਾ ਮੁੱਖ ਮੰਤਰੀ ਨੂੰ ਗੁੰਡਾ ਟੈਕਸ ਬਾਰੇ ਰਿਪੋਰਟਾਾ ਦਾ ਨੋਟਿਸ ਲੈਣ ਲਈ ਬੇਨਤੀ ਕੀਤੀ | ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਘਟਨਾਕ੍ਰਮ 'ਚ ਉਨ੍ਹਾਂ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ |

ਮੰਤਰੀਆ ਵੱਲੋਂ ਚਿੰਤਾ ਜ਼ਾਹਿਰ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਡੀਜੀਪੀ ਨੂੰ ਅਜਿਹਾ ਟੈਕਸ ਉਗਰਾਹੁਣ ਵਾਲਿਆਾ ਦੇ  ਖਿਲਾਫ ਕਦਮ ਚੁੱਕਣ ਦਾ ਹੁਕਮ ਦਿੱਤਾ ਹੈ |

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸੂਬੇ 'ਚ ਸਨਅਤਾਂ ਲਿਆਉਣ ਅਤੇ ਆਰਥਿਕ ਵਿਕਾਸ ਨੂੰ ਮੁੜ ਲੀਹ 'ਤੇ ਚਾੜ੍ਹਨ ਬਾਰੇ ਸਰਕਾਰ ਦੇ ਯਤਨਾਂ ਵਿੱਚ ਵਿਘਨ ਪਾ ਰਹੀਆ ਹਨ | ਅਜਿਹੀਆਂ ਗਤੀਵਿਧੀਆ ਸੂਬੇ 'ਚ ਨਿਵੇਸ਼ ਤੇ ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਸਾਫ਼-ਸੁਥਰਾ ਅਤੇ ਪਾਰਦਰਸ਼ੀ ਮਾਹੌਲ ਮੁਹੱਈਆ ਕਰਾਉਣ ਅੱਗੇ ਵੀ ਅੜਿੱਕਾ ਹਨ |

—PTC News

Related Post