ਸਰਕਾਰ ਮਾਰਨ ਜਾ ਰਹੀ ਹੈ ਵੱਡਾ ਹੰਭਲਾ

By  Joshi October 1st 2017 09:20 PM

Government jobs India: ਸਰਕਾਰ ਮਾਰਨ ਜਾ ਰਹੀ ਹੈ ਵੱਡਾ ਹੰਭਲਾ, ਨਿਕਲਣਗੀਆਂ ਲੱਖਾਂ ਸਰਕਾਰੀ ਨੌਕਰੀਆਂ?

ਦੇਸ਼ ਭਰ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਕਿਸੇ ਮਹਾਂਮਾਰੀ ਵਾਂਗ ਫੈਲਦੀ ਜਾ ਰਹੀ ਹੈ। ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰੀ ਦੀ ਸਮੱਸਿਆ ਕਾਰਨ ਨਿਰਾਸ਼ਾਵਾਦੀ ਹੁੰਦੇ ਜਾ ਰਹੇ ਹਨ ਅਤੇ ਭਵਿੱਖ ਦੀ ਚਿੰਤਾ 'ਚ ਡੁੱਬੇ ਹਨ।

Government jobs India: ਸਰਕਾਰ ਮਾਰਨ ਜਾ ਰਹੀ ਹੈ ਵੱਡਾ ਹੰਭਲਾਪਰ, ਹੁਣ ਕੇਂਦਰ ਸਰਕਾਰ ਨੇ ਇਸ ਬੀਮਾਰੀ ਨੂੰ ਜੜ੍ਹ ਤੋਂ ਮੁਕਾਉਣ ਦਾ ਫੈਸਲਾ ਲਿਆ ਹੈ, ਜਿਸ ਕਾਰਨ ਸਰਕਾਰੀ ਕੰਪਨੀਆਂ ਜੋ ਅਸਾਮੀਆਂ ਖਾਲੀ ਹਨ, ਉਹਨਾਂ ਨੂੰ ਜਲਦੀ ਤੋਂ ਜਲਦੀ ਭਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਮਿਲ ਕੇ ਇਹ ਵੱਡਾ ਹੰਭਲਾ ਮਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਆਉਣ ਵਾਲੇ ਸਮੇਂ 'ਚ ਕਈ ਵਿਭਾਗਾਂ ਵਿੱਚ ਪਈਆਂ ੨੦ ਲੱਖ ਖਾਲੀ ਅਸਾਮੀਆਂ ਨੂੰ ਭਰੇ ਜਾਣ ਦਾ ਫੈਸਲਾ ਲਿਆ ਗਿਆ ਹੈ।

Government jobs India: ਸਰਕਾਰ ਮਾਰਨ ਜਾ ਰਹੀ ਹੈ ਵੱਡਾ ਹੰਭਲਾਜੇਕਰ ਗੱਲ ਰੇਲਵੇ ਵਿਭਾਗ ਦੀ ਕੀਤੀ ਜਾਵੇ ਤਾਂ ਸੁਰੱਖਿਆ ਸਬੰਧੀ ਮਾਮਲਿਆਂ ਲਈ ਤਕਰੀਬਨ ਦੋ ਲੱਖ ਤੋਂ ਜ਼ਿਆਦਾ ਭਰਤੀ ਹੋਣ ਦੀ ਉਮੀਦ ਹੈ।

ਇਹ ਨੌਕਰੀਆਂ ਪਹਿਲਾਂ ਕੇਂਦਰੀ ਮੰਤਰਾਲਿਆ ਅਤੇ ਸਰਕਾਰੀ ਵਿਭਾਗਾਂ ਵਿੱਚ ਦਿੱਤੇ ਜਾਣ ਦੀ ਉਮੀਦ ਹੈ, ਜਿਸ ਵਿੱਚ ਪਬਲਿਕ ਸੈਕਟਰ, ਲੇਬਰ ਮੰਤਰਾਲਾ ਅਤੇ ਹੋਰ ਅਜਿਹੇ ਵਿਭਾਗ ਸ਼ਾਮਿਲ ਹਨ।

ਸੂਤਰਾਂ ਅਨੁਸਾਰ, ਪਹਿਲਾਂ ਇਹਨਾਂ ਭਰਤੀਆਂ 'ਤੇ ਰੋਕ ਲਗਾਉਣ ਦਾ ਮੁੱਖ ਕਾਰਨ ਸੀ ਕਿ ਸਰਕਾਰ ਪ੍ਰਬੰਧਕੀ ਖਰਚੇ ਘੱਟ ਕਰਨੇ ਚਾਹੁੰਦੀ ਸੀ ਪਰ ਹੁਣ ਇਹ ਭਰਤੀਆਂ ਦੁਬਾਰਾ ਹੋ ਸਕਦੀਆਂ ਹਨ। ਦੂਜਾ ਮੁੱਖ ਕਾਰਨ ਇਹ ਵੀ ਹੋ ਸਕਦਾ ਹੈ ਕਿ ਦੇਸ਼ ਵਿੱਚ ਵਾਅਦੇ ਮੁਤਾਬਕ ਬੁਰੇਜ਼ਗਾਰਾਂ ਦੀ ਗਿਣਤੀ ਘਟੀ ਤਾਂ ਨਹੀਂ, ਬਲਕਿ ਵੱਧ ਜ਼ਰੂਰ ਗਈ ਹੈ, ਜਿਸਦੇ ਲਈ ਸਰਕਾਰ ਹੁਣ ਸਖਤ ਕਦਮ ਚੁੱਕਣ ਦੀ ਯੋਜਨਾ ਬਣਾ ਰਹੀ ਹੈ।

Government jobs India: ਸਰਕਾਰ ਮਾਰਨ ਜਾ ਰਹੀ ਹੈ ਵੱਡਾ ਹੰਭਲਾਜੇਕਰ ਖਬਰਾਂ ਦੀ ਮੰਨੀਏ ਤਾਂ ਇੱਕਲੇ ਕੇਂਦਰੀ ਮੰਤਰਾਲਿਆ ਦੇ ਪੱਧਰ ਉੱਤੇ ਛੇ ਲੱਖ ਤੋਂ ਜਿਆਦਾ ਪਦ ਹਨ ਜੋ ਅਜੇ ਤੱਕ ਖਾਲੀ ਹਨ।

ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ਵਿੱਚ ਲਗਭਗ ੨੦ ਲੱਖ ਲੋਕਾਂ ਨੂੰ ਨੌਕਰੀ ਮਿਲ ਸਕਦੀ ਹੈ।

—PTC News

Related Post