ਯੂਪੀ ਸਰਕਾਰ ਦਾ ਫ਼ੈਸਲਾ, ਸ਼ਾਮ 7 ਤੋਂ ਵਜੇ ਸਵੇਰੇ 6 ਵਜੇ ਤੱਕ ਔਰਤਾਂ ਨਹੀਂ ਕਰਨਗੀਆਂ ਕੰਮ

By  Ravinder Singh May 29th 2022 10:52 AM

ਨਵੀਂ ਦਿੱਲੀ : ਭਾਜਪਾ ਦੀ ਅਗਵਾਈ ਵਾਲੀ ਉਤਰ ਪ੍ਰਦੇਸ਼ ਸਰਕਾਰ ਨੇ ਕਾਰਖਾਨਿਆਂ ਵਿੱਚ ਕਿਸੇ ਵੀ ਕੰਮ ਕਰਨ ਵਾਲੀ ਔਰਤ ਲਈ ਵੱਡਾ ਐਲਾਨ ਕੀਤਾ ਹੈ। ਹੁਣ ਔਰਤਾਂ ਨੂੰ ਰਾਤ ਦੀ ਡਿਊਟੀ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕੇਗਾ। ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਮਹਿਲਾ ਕਰਮਚਾਰੀ ਸਵੇਰੇ 6 ਵਜੇ ਤੋਂ ਪਹਿਲਾਂ ਤੇ ਸ਼ਾਮ 7 ਵਜੇ ਦੇ ਬਾਅਦ ਲਿਖਤੀ ਸਹਿਮਤੀ ਦੇ ਬਿਨਾਂ ਕੰਮ ਕਰਨ ਮਜਬੂਰ ਨਹੀਂ ਕੀਤਾ ਜਾ ਸਕੇਗਾ।

ਅਧਿਕਾਰੀਆਂ ਨੂੰ ਉਪਰੋਕਤ ਘੰਟਿਆਂ ਦੌਰਾਨ ਕੰਮ ਕਰਨ ਉਤੇ ਮਹਿਲਾ ਕਰਮਚਾਰੀਆਂ ਲਈ ਮੁਫਤ ਵਾਹਨ, ਭੋਜਨ ਅਤੇ ਸੁਖਾਵਾਂ ਵਾਤਾਵਰਣ ਵੀ ਦੇਣਾ ਹੋਵੇਗਾ। ਹੁਕਮਾਂ ਅਨੁਸਾਰ ਸਵੇਰੇ 6 ਵਜੇ ਤੋਂ ਪਹਿਲਾਂ ਅਤੇ ਸ਼ਾਮ 7 ਵਜੇ ਤੋਂ ਬਾਅਦ ਜੇਕਰ ਮਹਿਲਾ ਕਰਮਚਾਰੀ ਕੰਮ ਕਰਨ ਤੋਂ ਮਨਾਂ ਕਰਦੀ ਹੈ ਤਾਂ ਉਸ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ।

ਯੂਪੀ ਸਰਕਾਰ ਦਾ ਫ਼ੈਸਲਾ, ਸ਼ਾਮ 7 ਤੋਂ ਵਜੇ ਸਵੇਰੇ 6 ਵਜੇ ਤੱਕ ਔਰਤਾਂ ਨਹੀਂ ਕਰਨਗੀਆਂ ਕੰਮਮਹਿਲਾ ਕਰਮਚਾਰੀ ਨੂੰ ਲਿਖਤੀ ਤੌਰ 'ਤੇ ਰਾਤ ਦੀ ਸ਼ਿਫਟ ਦੀ ਇਜਾਜ਼ਤ ਦੇਣ 'ਤੇ ਕੰਪਨੀ ਨੂੰ ਪਿਕ ਅਤੇ ਡਰਾਪ ਦੋਵੇਂ ਮੁਫਤ ਪ੍ਰਦਾਨ ਕਰਨੇ ਪੈਣਗੇ। ਜੇਕਰ ਕੋਈ ਮਹਿਲਾ ਕਰਮਚਾਰੀ ਰਾਤ ਦੀ ਸ਼ਿਫਟ ਨਹੀਂ ਕਰਨਾ ਚਾਹੁੰਦੀ ਅਤੇ ਜੇਕਰ ਸੰਸਥਾ ਵਾਲੇ ਉਸ ਨੂੰ ਜ਼ਬਰਦਸਤੀ ਬੁਲਾਉਂਦੇ ਹਨ ਤਾਂ ਸਰਕਾਰ ਉਸ ਵਿਰੁੱਧ ਕਾਰਵਾਈ ਕਰੇਗੀ। ਕੰਪਨੀ ਸਵੇਰੇ 6 ਵਜੇ ਤੋਂ ਪਹਿਲਾਂ ਅਤੇ ਸ਼ਾਮ 7 ਵਜੇ ਤੋਂ ਬਾਅਦ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਭੋਜਨ ਮੁਹੱਈਆ ਕਰਵਾਏਗੀ। ਯੂਪੀ ਸਰਕਾਰ ਦਾ ਫ਼ੈਸਲਾ, ਸ਼ਾਮ 7 ਤੋਂ ਵਜੇ ਸਵੇਰੇ 6 ਵਜੇ ਤੱਕ ਔਰਤਾਂ ਨਹੀਂ ਕਰਨਗੀਆਂ ਕੰਮ

ਇਸ ਦੇ ਨਾਲ ਹੀ ਕੰਪਨੀ ਨੂੰ ਕੰਮ ਵਾਲੀ ਥਾਂ 'ਤੇ ਹੀ ਵਾਸ਼ਰੂਮ, ਚੇਂਜਿੰਗ ਰੂਮ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਪ੍ਰਦਾਨ ਕਰਨੀ ਹੋਵੇਗੀ। ਇਸ ਸਮੇਂ ਦੌਰਾਨ ਕੰਮ ਕਰਨ ਲਈ, ਘੱਟੋ-ਘੱਟ 4 ਮਹਿਲਾ ਕਰਮਚਾਰੀਆਂ ਨੂੰ ਅਹਾਤੇ ਜਾਂ ਕਿਸੇ ਵਿਸ਼ੇਸ਼ ਵਿਭਾਗ ਵਿੱਚ ਕੰਮ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਸਰਕਾਰ ਦੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਵੀ ਕੰਮ ਕਰਨਾ ਜਾਂ ਨਾ ਕਰਨਾ ਮਹਿਲਾ ਕਰਮਚਾਰੀ 'ਤੇ ਨਿਰਭਰ ਕਰੇਗਾ ਨਾ ਕਿ ਕੰਪਨੀ ਦੀ ਜ਼ਰੂਰਤ 'ਤੇ। ਕੰਮ ਵਾਲੀ ਥਾਂ 'ਤੇ ਔਰਤਾਂ ਨੂੰ ਪਰੇਸ਼ਾਨ ਕਰਨ ਤੋਂ ਰੋਕਣ ਲਈ ਕਮੇਟੀ ਦਾ ਗਠਨ ਕਰਨਾ ਲਾਜ਼ਮੀ ਹੋਵੇਗਾ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨਾਲ ਭਲਕੇ ਕਰਨਗੇ ਮੁਲਾਕਾਤ

Related Post