ਕਿਸਾਨਾਂ ਨੂੰ ਮਿਲੀ ਵੱਡੀ ਰਾਹਤ , ਤਾਲਾਬੰਦੀ ਦੌਰਾਨ ਸਰਕਾਰ ਨੇ ਦਿੱਤੀ ਇਹ ਛੋਟ

By  Kaveri Joshi April 3rd 2020 04:57 PM -- Updated: April 3rd 2020 05:37 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਅਤੇ ਦੇਸ਼ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੇਸ਼ 'ਚ 21 ਦਿਨ ਦਾ ਲਾਕਡਾਊਨ ਲਾਗੂ ਹੋਇਆ ਹੈ ਜਿਸਦੀ ਪਾਲਣਾ ਕਰਨ ਲਈ ਲਗਾਤਾਰ ਕਿਹਾ ਜਾ ਰਿਹਾ ਹੈ। ਜਿੱਥੇ ਸਰਕਾਰਾਂ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਅਤੇ ਤਾਲਾਬੰਦੀ ਦੌਰਾਨ ਘਰੋਂ ਨਾ ਨਿਕਲਣ ਲਈ ਸਖ਼ਤੀ ਨਾਲ ਹਦਾਇਤਾਂ ਦੇ ਰਹੀਆਂ ਹਨ ਉੱਥੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਕੁਝ ਅਹਿਮ ਐਲਾਨ ਵੀ ਕੀਤੇ ਜਾ ਰਹੇ ਹਨ ।

 https://media.ptcnews.tv/wp-content/uploads/2020/04/ca0810d1-ff1e-40e8-8fd4-666cd4245cf8.jpg

covid-19 ਤੋਂ ਬਚਾਅ ਲਈ ਕੀਤੀ ਤਾਲਾਬੰਦੀ ਦੇ ਚਲਦੇ ਗਰੀਬ ਅਤੇ ਦਿਹਾੜੀਦਾਰ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ , ਇਸ ਸਮੇਂ ਦੌਰਾਨ ਦੇਸ਼ ਦਾ ਅੰਨਦਾਤੇ ਵੀ ਮੁਸ਼ਕਿਲ ਦਾ ਸਮਾਂ ਹੰਢਾਉਣ ਲਈ ਮਜਬੂਰ ਹਨ । ਜਿਵੇਂ ਕਿ ਫਸਲਾਂ ਦੀ ਵਾਢੀ ਦਾ ਸਮਾਂ ਚਲ ਰਿਹਾ ਹੈ ਅਤੇ ਕਿਸਾਨ ਇਸ ਨੂੰ ਲੈ ਕੇ ਚਿੰਤਤ ਹਨ , ਉੱਥੇ ਕਿਸਾਨਾਂ ਦੀ ਇਸ ਮੁਸ਼ਕਿਲ ਨੂੰ ਸਮਝਦੇ ਹੋਏ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ

https://media.ptcnews.tv/wp-content/uploads/2020/04/924d66ff-9c98-458f-8e9a-ef4e6d3219e9.jpg

ਤੁਹਾਨੂੰ ਦੱਸ ਦੇਈਏ ਕਿ ਮੋਦੀ ਸਰਕਾਰ ਵਲੋਂ ਫ਼ਸਲਾਂ ਦੀ ਕਟਾਈ ਲਈ ਹਾਰਵੈਸਟਿੰਗ ਮਸ਼ੀਨਾਂ ਦੀ ਟਰਾਂਸਪੋਰਟੇਸ਼ਨ ਦੀ ਛੋਟ ਦੇ ਦਿੱਤੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ( Social Distancing ) ਭਾਵ ਇਕ ਦੂਜੇ ਤੋਂ ਦੂਰੀ ਬਣਾ ਕੇ ਕਿਸਾਨ ਆਪਣੀ ਫ਼ਸਲ ਦੀ ਕਟਾਈ ਕਰਨ ਦੀ ਰਾਹਤ ਦਿੱਤੀ ਗਈ ਹੈ । ਉਹਨਾਂ ਦੱਸਿਆ ਕਿ ਤਾਲਾਬੰਦੀ ਦੇ ਸਮੇਂ ਦੌਰਾਨ ਖੇਤੀਬਾੜੀ ਨਾਲ ਸੰਬੰਧਿਤ ਸਮਾਨ ਜਿਵੇਂ :-ਕੀਟਨਾਸ਼ਕਾਂ , ਖਾਦਾਂ ਅਤੇ ਬੀਆਂ ਦੀ ਵਿਕਰੀ ਦੀ ਵੀ ਛੋਟ ਮਿਲੀ ਹੈ , ਇਸ ਦੌਰਾਨ ਬੀਜਾਂ ,ਦਵਾਈਆਂ ਅਤੇ ਖੇਤੀਬਾੜੀ ਨਾਲ ਸਬੰਧਿਤ ਦੁਕਾਨਾਂ ਖੁਲੀਆਂ ਰਹਿਣਗੀਆਂ ਤਾਂ ਜੋ ਕਿਸਾਨਾਂ ਨੂੰ ਵਾਢੀ ਦੌਰਾਨ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।

ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਰਾਸ਼ਟਰ-ਵਿਆਪੀ ਲੌਕਡਾਊਨ ਦੌਰਾਨ ਖੇਤੀ ਅਤੇ ਇਸ ਨਾਲ ਸਬੰਧਿਤ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਸਬੰਧ ਵਿੱਚ ਉਨ੍ਹਾਂ ਨੂੰ ਛੋਟ ਪ੍ਰਦਾਨ ਕੀਤੀ ਹੈ , ਜਿਸ ਨਾਲ ਫਸਲਾਂ ਦੀ ਕਟਾਈ ਵਿੱਚ ਰੁਕਾਵਟ ਨਹੀਂ ਆਵੇਗੀ।

Related Post