ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੂਸਰੇ INDUS FOOD ਦਾ ਕੀਤਾ ਉਦਘਾਟਨ

By  Jashan A January 14th 2019 05:07 PM -- Updated: January 14th 2019 05:08 PM

ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੂਸਰੇ INDUS FOOD ਦਾ ਕੀਤਾ ਉਦਘਾਟਨ,ਗ੍ਰੇਟਰ ਨੋਇਡਾ: ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗ੍ਰੇਟਰ ਨੋਇਡਾ ਵਿਖੇ ਅੱਜ ਦੂਸਰੇ NDUS FOOD ਦਾ ਉਦਘਾਟਨ ਕੀਤਾ। ਇਸ ਮੌਕੇ ਇਥੇ ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਉਤਪਾਦਕ ਪਹੁੰਚੇ।

hsb ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੂਸਰੇ INDUS FOOD ਦਾ ਕੀਤਾ ਉਦਘਾਟਨ

ਇਸ ਮੌਕੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਰਤ ਬਹੁਤ ਸਾਰੇ ਖੇਤਰਾਂ 'ਚ ਸਭ ਤੋਂ ਵੱਡਾ ਉਤਪਾਦਕ ਹੈ। ਪਰ ਅਸੀਂ ਜਿਨ੍ਹਾਂ ਬੀਜਦੇ ਹਾਂ ਉਸ ਦਾ ਸਿਰਫ 10 ਫ਼ੀਸਦੀ ਅਸੀ ਪ੍ਰੋਸੈਸ ਕਰਦੇ ਹਾਂ। ਜਿਸ ਕਾਰਨ ਬਹੁਤ ਸਾਰਾ ਖਾਣਾ ਖਰਾਬ ਹੋ ਜਾਂਦਾ ਹੈ। ਜਿੰਨਾਂ ਅਸੀਂ ਪ੍ਰੋਸੈਸ ਕਰਾਂਗੇ ਉਹਨਾਂ ਖਾਣਾ ਘੱਟ ਵੇਸਟ ਹੋਵੇਗਾ।

hsb ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੂਸਰੇ INDUS FOOD ਦਾ ਕੀਤਾ ਉਦਘਾਟਨ

ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ 'ਚ ਮੰਤਰਾਲੇ ਨੇ ਇਸ ਖੇਤਰ 'ਚ ਬਹੁਤ ਕੰਮ ਕੀਤਾ ਹੈ ਤੇ ਅਸੀਂ ਦੁਨੀਆਂ ਦੇ ਬਜ਼ਾਰ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਹੈਵਰਲਡ ਫ਼ੂਡ ਇੰਡਿਆ ਨੇ ਬਿਹਤਰ ਕੰਮ ਕੀਤਾ ਹੈ, 14 ਬਿਲੀਅਨ ਡਾਲਰ ਦਾ ਨਿਵੇਸ਼ ਹੋਇਆ ਅਤੇ ਇਹ ਕੰਮ ਕੇਵਲ ਕਾਗਜਾਂ 'ਚ ਨਹੀਂ ਜ਼ਮੀਨੀ ਤੌਰ 'ਤੇ ਹੋਇਆ ਹੈ ਹੁਣੇ ਤੱਕ ਲੋਕ 40 ਮੈਗਾ ਫ਼ੂਡ ਪਾਰਕ 'ਤੇ ਕੰਮ ਕਰ ਰਹੇ ਹਾਂ।

ਵਿਦੇਸ਼ੀ ਨਿਵੇਸ਼ਕਾ ਲਈ ਫ਼ੂਡ ਪਾਰਕ ਇੱਕ ਬਿਹਤਰ ਜਗ੍ਹਾ ਹੈ।ਮਿਨੀ ਫ਼ੂਡ ਪਾਰਕ ਲਗਾਏ ਜਾ ਰਹੇ ਹਨ ਜਿਸ 'ਚ 10 ਏਕੜ ਜ਼ਮੀਨ ਦੀ ਜ਼ਰੂਰਤ ਹੈ, ਸਰਕਾਰ ਲਗਾਤਾਰ ਇਸ ਸੈਕਟਰ ਵਿੱਚ ਕੰਮ ਕਰ ਰਹੀ ਹੈ।

-PTC News

Related Post