ਸਮਾਗਮ 'ਚ ਸ਼ਾਮਿਲ ਹੋਣ ਤੋਂ ਬਾਅਦ ਗੁਜਰਾਤ ਦੇ ਉੱਪ ਮੁੱਖ ਮੰਤਰੀ ਨੇ ਕੋਰੋਨਾ ਪਾਜ਼ਿਟਿਵ ਹੋਣ ਦੀ ਦਿੱਤੀ ਜਾਣਕਾਰੀ

By  Jagroop Kaur April 24th 2021 08:09 PM

ਕੋਰੋਨਾ ਵਾਇਰਸ ਦੇਸ਼ ਭਰ 'ਚ ਕਹਿਰ ਪਾ ਰਿਹਾ ਹੈ ਹੀ ਇਹ ਵਾਇਰਸ ਜਿਥੇ ਆਮ ਜਨਤਾ ਨੂੰ ਘੇਰੇ ਹੈ ਉਥੇ ਹੀ ਹੁਣ ਮੰਤਰੀ ਵੀ ਇਸ ਤੋਂ ਵਾਂਝੇ ਨਹੀਂ ਹਨ। ਅੱਜ ਗੁਜਰਾਤ ਦੇ ਉੱਪ ਮੁੱਖ ਮੰਤਰੀ ਸਹਿ ਸਿਹਤ ਮੰਤਰੀ ਨਿਤਿਨ ਪਟੇਲ ਵੀ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ। ਪਟੇਲ ਨੇ ਇਸ ਗੱਲ ਦਾ ਆਪਣੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਹੈ। ਇਸ ਤੋਂ ਕੁਝ ਹੀ ਸਮੇਂ ਪਹਿਲਾਂ ਪਟੇਲ ਗੁਜਰਾਤ ਦੌਰੇ 'ਤੇ ਆਏ ਕੇਂਦਰੀ ਗ੍ਰਹਿ ਮੰਤਰੀ ਅਤੇ ਸਥਾਨਕ ਲੋਕ ਸਭਾ ਸੰਸਦ ਮੈਂਬਰ ਅਮਿਤ ਅਤੇ ਮੁੱਖ ਮੰਤਰੀ ਵਿਜੇ ਰੂਪਾਨੀ ਨਾਲ ਇਕ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ।

Read More : ਪੰਜਾਬ ਦੇ ਇਸ ਜ਼ਿਲ੍ਹੇ ‘ਚ ਪਈ ਕੋਰੋਨਾ ਦੀ ਮਾਰ,ਅੱਜ ਆਏ 137...

ਇਸ ਦੀ ਜਾਣਕਾਰੀ ਖੁਦ 64 ਸਾਲਾ ਪਟੇਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਦਿੰਦਿਆਂ ਲਿਖਿਆ ਕਿ ਕੋਰੋਨਾ ਦੇ ਆਮ ਲੱਛਣ ਦਿੱਸਣ 'ਤੇ ਉਨ੍ਹਾਂ ਨੇ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਡਾਕਟਰਾਂ ਦੀ ਸਲਾਹ 'ਤੇ ਉਹ ਅਹਿਮਦਾਬਾਦ ਦੇ ਯੂ.ਐੱਨ. ਮੇਹਤਾ ਹਸਪਤਾਲ 'ਚ ਦਾਖ਼ਲ ਹੋ ਰਹੇ ਹਨ।

ਦੱਸਣਯੋਗ ਹੈ ਕਿ ਸ਼੍ਰੀ ਪਟੇਲ ਕੱਲ ਯਾਨੀ ਸ਼ੁੱਕਰਵਾਰ ਨੂੰ ਵੀ ਸ਼ਾਹ ਅਤੇ ਮੁੱਖ ਮੰਤਰੀ ਨਾਲ ਕੁਝ ਪ੍ਰੋਗਰਾਮਾਂ 'ਚ ਹਾਜ਼ਰ ਰਹੇ ਸਨ। ਹਾਲਾਂਕਿ ਦੋਵੇਂ ਪਹਿਲਾਂ ਹੀ ਕੋਰੋਨਾ ਪੀੜਤ ਹੋ ਚੁਕੇ ਹਨ। ਸ਼ਾਹ ਨੇ ਸ਼ਨੀਵਾਰ ਨੂੰ ਗਾਂਧੀਨਗਰ ਜ਼ਿਲ੍ਹੇ ਦੇ ਕੋਲਵੜਾ ਸਥਿਤ ਕੋਵਿਡ ਡੇਜਿਗਨੇਟੇਡ ਹਸਪਤਾਲ 'ਚ 280 ਪੀ.ਐੱਸ.ਏ. ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ਸ਼੍ਰੀ ਰੂਪਾਨੀ ਅਤੇ ਪਟੇਲ ਵੀ ਮੌਜੂਦ ਸਨ।

Gujarat Deputy CM Nitin Patel tests COVID-19 positive, admitted to hospital  | India News | Zee News

ਜ਼ਿਕਰਯੋਗ ਹੈ ਕਿ ਦੇਸ਼ ਭਰ ਵਿਚ ਇਸ ਵੇਲੇ ਕੋਰੋਨਾ ਦਾ ਕਹਿਰ ਜਾਰੀ ਹੈ , ਦੇਸ਼ ਦੇ ਪ੍ਰਧਾਨਮੰਤਰੀ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਉਥੇ ਹੀ ਉਹਨਾਂ ਦੇ ਆਪਣੇ ਸ਼ਹਿਰ 'ਚ ਆਪਣੇ ਹੀ ਮੰਤਰੀ ਈਵੈਂਟ ਕਰਦੇ ਫਿਰ ਰਹੇ ਹਨ। ਜੋ ਕਿ ਕੀਤੇ ਨਾ ਕੀਤੇ ਚਿੰਤਾ ਦਾ ਵਿਸ਼ਾ ਹੈ ਕਿ ਇਹ ਜੋ ਗਰੀਬ ਮਾਰ ਹੋ ਰਹੀ ਹੈ ਕਿ ਆਮ ਜਨਤਾ ਨੂੰ ਪਬੰਦੀਆਂ 'ਚ ਰੱਖ ਕੇ ਵੀ ਕਿਹਾ ਜਾ ਰਿਹਾ ਹੈ ਕਿ ਕੋਰੋਨਾ 'ਚ ਵਧਣ ਵਿਚ ਜਨਤਾ ਦਾ ਹੱਥ ਹੈ।

Click here to follow PTC News on Twitter

Related Post