ਹੜ੍ਹ 'ਚ ਫਸੀ ਬੱਚੀ ਲਈ ਫਰਿਸ਼ਤਾ ਬਣ ਕੇ ਆਇਆ ਇਹ ਪੁਲਿਸ ਮੁਲਾਜ਼ਮ, ਇੰਝ ਬਚਾਈ ਜਾਨ

By  Jashan A August 2nd 2019 11:25 AM

ਹੜ੍ਹ 'ਚ ਫਸੀ ਬੱਚੀ ਲਈ ਫਰਿਸ਼ਤਾ ਬਣ ਕੇ ਆਇਆ ਇਹ ਪੁਲਿਸ ਮੁਲਾਜ਼ਮ, ਇੰਝ ਬਚਾਈ ਜਾਨ,ਵਡੋਦਰਾ: ਗੁਜਰਾਤ ਦੇ ਵਡੋਦਰਾ 'ਚ ਭਾਰੀ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ। ਸ਼ਹਿਰ 'ਚ ਹਰ ਪਾਸੇ ਪਾਣੀ-ਪਾਣੀ ਦਿਖਾਈ ਦੇ ਰਿਹਾ ਹੈ। ਕਈ ਜਗ੍ਹਾ ਹੜ੍ਹ ਵਰਗੇ ਹਾਲਾਤ ਹੋ ਗਏ ਹਨ। ਸ਼ਹਿਰ 'ਚ ਬਾਰਿਸ਼ ਸੰਬੰਧੀ ਘਟਨਾਵਾਂ 'ਚ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 5 ਹਜ਼ਾਰ ਤੋਂ ਵਧ ਲੋਕਾਂ ਨੂੰ ਸੁਰੱਖਿਆ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਹੋਰ ਪੜ੍ਹੋ: ਵਡੋਦਰਾ 'ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ, 6 ਦੀ ਮੌਤ ਇਸ ਦੌਰਾਨ ਇਕ ਪੁਲਿਸ ਕਰਮਚਾਰੀ ਨੇ ਗਰਦਨ ਤੱਕ ਡੂੰਘੇ ਪਾਣੀ 'ਚ ਉਤਰ ਕੇ ਇਕ 2 ਸਾਲ ਬੱਚੀ ਦੀ ਜਾਨ ਬਚਾਈ। ਪੁਲਸ ਕਰਮਚਾਰੀ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਹੜ੍ਹ ਦੇ ਪਾਣੀ 'ਚ ਉਤਰ ਕੇ ਆਪਣੇ ਸਿਰ 'ਤੇ ਬੱਚੀ ਨੂੰ ਰੱਖ ਕੇ ਬਾਹਰ ਕੱਢ ਰਹੇ ਹਨ। ਉਥੇ ਹੀ ਵਡੋਦਰਾ ਦੇ ਜ਼ਿਲਾ ਪ੍ਰਸ਼ਾਸਨ ਨੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੂੰ ਅਗਲੇ ਆਦੇਸ਼ ਤੱਕ ਬੰਦ ਕਰ ਦਿੱਤਾ ਹੈ। ਰਾਹਤ ਅਤੇ ਬਚਾਅ ਕੰਮ ‘ਤੇ ਨਜ਼ਰ ਰੱਖਣ ਲਈ 24 ਘੰਟੇ ਕੰਮ ਕਰਨ ਵਾਲੇ ਇਕ ਐਮਰਜੈਂਸੀ ਕੰਟਰੋਲ ਰੂਮ ਨੂੰ ਵੀ ਸਥਾਪਤ ਕੀਤਾ ਗਿਆ ਹੈ। -PTC News

Related Post