ਮੁੱਖ ਮੰਤਰੀ ਤੀਰਥ ਸਿੰਘ ਨੇ ਮਹਿਲਾਵਾਂ 'ਤੇ ਕੀਤੀ ਟਿੱਪਣੀ ਤਾਂ ਗੁਲ ਪਨਾਗ ਸਣੇ ਹੋਰਨਾਂ ਅਦਾਕਾਰਾਂ ਨੇ ਇੰਝ ਦਿੱਤਾ ਜਵਾਬ
ਹਾਲ ਹੀ 'ਚ ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਬਣੇ ਤੀਰਥ ਸਿੰਘ ਰਾਵਤ ਵੱਲੋਂ ਔਰਤਾਂ ਪ੍ਰਤੀ ਕੀਤਾ ਗਿਆ ਇਕ ਕਮੈਂਟ ਉਹਨਾਂ ਨੂੰ ਇੰਨਾ ਭਾਰੀ ਪੈ ਰਿਹਾ ਹੈ ਕਿ ਉਹਨਾਂ ਨੂੰ ਮਹਿਲਾਵਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਲੋਕਾਂ ਤੋਂ ਲੈਕੇ ਵੱਡੀਆਂ ਸ਼ਖਸੀਅਤਾਂ ਯਾਨੀ ਕਿ ਬਾਲੀਵੁਡ ਦੀਆਂ ਮਹਿਲਾ ਅਦਾਕਾਰਾਂ ਵੱਲੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਮੁੱਖਮੰਤਰੀ ਤੀਰਥ ਰਾਵਤ ਬੀਤੇ ਦਿਨੀਂ ਕਿਸੀ ਈਵੈਂਟ 'ਚ ਹਿੱਸਾ ਲੈਣ ਪਹੁੰਚੇ ਸਨ। ਜਿਥੇ ਉਹਨਾਂ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ Ripped Jeans ’ਚ ਦੇਖ ਕੇ ਹੈਰਾਨੀ ਹੁੰਦੀ ਹੈ।
ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ
‘Ripped Jeans Twitter’ ਉਨ੍ਹਾਂ ਦੇ ਮਨ ’ਚ ਇਹ ਸਵਾਲ ਉੱਠਦਾ ਹੈ ਕਿ ਇਸ ਨਾਲ ਸਮਾਜ ’ਚ ਕੀ ਸੰਦੇਸ਼ ਜਾਵੇਗਾ। ਇਸ ’ਤੇ ਔਰਤਾਂ ਪ੍ਰਤੀਕਿਰਿਆ ਦੇ ਰਹੀਆਂ ਹਨ। ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਤੋਂ ਬਾਅਦ ਹੁਣ ਅਦਾਕਾਰਾ ਗੁੱਲ ਪਨਾਗ ਨੇ ਵੀ ਮੁੱਖ ਮੰਤਰੀ ਨੂੰ ਕਰਾਰਾ ਜਵਾਬ ਦਿੱਤਾ ਹੈ।
ਇਸ ’ਤੇ ਗੁਲ ਪਨਾਗ ਨੇ ਬਿਨ੍ਹਾਂ ਉਨ੍ਹਾਂ ਦਾ ਨਾਂ ਲਏ ਔਰਤਾਂ ਨੂੰ ਰਿਪਡ ਜੀਨਸ ਪਾਉਣ ਲਈ ਕਿਹਾ ਅਤੇ ਇਕ ਆਪਣੀ ਧੀ ਦੇ ਨਾਲ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ’ਚ ਗੁਲ ਪਨਾਗ ਅਤੇ ਉਨ੍ਹਾਂ ਦੀ ਧੀ ਨੇ ਰਿਪਡ ਜੀਨਸ ਪਹਿਨੀ ਹੋਈ ਹੈ। ਇਸ ਤਸਵੀਰ ’ਚ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਧੀ ਨੇ ਪੀਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਗੁਲ ਨੇ ਦੋ ਟਵੀਟ ਕੀਤੇ। ਪਹਿਲੇ ਟਵੀਟ ’ਚ ਧੀ ਦੇ ਨਾਲ ਸੈਲਫੀ ਸਾਂਝੀ ਕੀਤੀ ਹੈ ਅਤੇ ਦੂਜੇ ਟਵੀਟ ’ਚ ਉਨ੍ਹਾਂ ਨੇ ਲਿਖਿਆ-‘ਰਿਪਡ ਜੀਨਸ ਲੈ ਕੇ ਆਓ’।
#RippedJeansTwitter pic.twitter.com/zwitZiIE9k