ਗੁਰਦਾਸਪੁਰ ਚੋਣ ਦੇ ਮੱਦੇਨਜ਼ਰ ਖਾਲੀ ਖਜ਼ਾਨਿਆਂ ਵਾਲੀ ਸਰਕਾਰ ਨੇ ਕਰਜ਼ਾ ਮੁਆਫੀ ਦਾ ਕੀਤਾ 10ਵੀਂ ਵਾਰ ਐਲਾਨ

By  Joshi September 20th 2017 07:40 PM -- Updated: September 20th 2017 07:46 PM

ਗੁਰਦਾਸਪੁਰ ਚੋਣ ਦੇ ਮੱਦੇਨਜ਼ਰ ਖਾਲੀ ਖਜ਼ਾਨਿਆਂ ਵਾਲੀ ਸਰਕਾਰ ਨੇ ਕਰਜ਼ਾ ਮੁਆਫੀ ਦਾ ਕੀਤਾ 10ਵੀਂ ਵਾਰ ਐਲਾਨ : ਮਜੀਠੀਆ ਸਰਕਾਰ ਦੀ ਧੋਖੇਬਾਜ਼ ਬਿਰਤੀ ਜਨਤਾ ਸਾਹਮਣੇ ਉਜਾਗਰ ਹੋਈ Gurdaspur election ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ 6 ਮਹੀਨਿਆਂ ਦੇ ਅੰਦਰ 10ਵੀਂ ਵਾਰ ਕਿਸਾਨਾਂ ਲਈ ਕਰਜ਼ਾ ਮੁਆਫ ਕਰਨ ਦਾ ਐਲਾਨ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਖਾਲੀ ਖਜਾਨਿਆਂ ਵਾਲੀ ਸਰਕਾਰ ਨੇ ਗੁਰਦਾਸਪੁਰ ਜ਼ਿਮਨੀ ਚੋਣ ਨੂੰ ਧਿਆਨ ਵਿਚ ਰੱਖਦਿਆਂ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਸਤੇ ਇਹ ਕਦਮ ਚੁੱਕਿਆ ਹੈ। Gurdaspur election: ਸਰਕਾਰ ਨੇ ਕਰਜ਼ਾ ਮੁਆਫੀ ਦਾ ਕੀਤਾ 10ਵੀਂ ਵਾਰ ਐਲਾਨਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਸਰਕਾਰ ਚੋਣ ਪ੍ਰਚਾਰ ਮੁਹਿੰਮ ਵਾਂਗ ਐਲਾਨ 'ਤੇ ਐਲਾਨ ਕਰਨ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਰਾਜ ਮੰਤਰੀ ਮੰਡਲ ਵੱਲੋਂ ਲਏ ਗਏ ਫੈਸਲੇ ਜਾਂ ਵਿਧਾਨ ਸਭਾ ਵਿਚ ਕੀਤੇ ਗਏ ਐਲਾਨ ਲਾਗੂ ਨਾ ਕੀਤੇ ਗਏ ਹੋਣ ਤੇ ਇਕ ਐਲਾਨ ਦੇ ਮਗਰੋਂ ਇਸੇ ਦੇ ਦੂਜੇ ਰੂਪ ਦਾ ਐਲਾਨ ਹੁੰਦਾ ਆ ਰਿਹਾ ਹੋਵੇ। ਕਰਜ਼ਾ ਮੁਆਫੀ ਦੇ ਨੋਟੀਫਿਕੇਸ਼ਨ ਦੇ ਤਾਜ਼ਾ ਐਲਾਨ 'ਤੇ ਵਰ•ਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਵੱਲ ਹੈ ਕਿ ਜਿਹੜਾ ਸਤੰਬਰ ਮਹੀਨਾ ਪੰਜਾਬ ਦੇ ਇਤਿਹਾਸ ਵਿਚ ਇਸ ਲਈ ਯਾਦ ਰੱਖਿਆ ਜਾਵੇਗਾ ਕਿ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿਚ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਦਿੱਤੀਆਂ ਗਈਆਂ ਹੋਣ, ਉਸੇ ਮਹੀਨੇ ਦੌਰਾਨ ਸਰਕਾਰ ਕਰਜ਼ਾ ਮੁਆਫੀ ਦਾ ਐਲਾਨ ਕਰ ਰਹੀ ਹੈ ਤੇ ਇਹ ਸਪਸ਼ਟ ਨਹੀਂ ਕਰ ਰਹੀ ਕਿ ਪੈਸੇ ਕਿਵੇਂ ਅਦਾ ਕਰੇਗੀ। Gurdaspur election: ਸਰਕਾਰ ਨੇ ਕਰਜ਼ਾ ਮੁਆਫੀ ਦਾ ਕੀਤਾ 10ਵੀਂ ਵਾਰ ਐਲਾਨਸ੍ਰੀ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਆਪਣੀ ਸਾਰੀ ਟੇਕ ਕੇਂਦਰ ਸਰਕਾਰ ਨੂੰ ਕੀਤੀ ਬੇਨਤੀ 'ਤੇ ਰੱਖੀ ਹੈ ਜਿਸ ਵਿਚ ਉਸਨੇ ਵਿੱਤੀ ਜਵਾਬਦੇਹੀ ਤੇ ਬਜਟ ਪ੍ਰਬੰਧਕ (ਐਫ ਆਰ ਬੀ ਐਮ) ਐਕਟ 2003 ਲਈ ਛੋਟ ਦੀ ਮੰਗ ਕੀਤੀ ਹੈ ਤਾਂ ਕਿ ਕਰਜ਼ਾ ਹਾਸਲ ਕਰਨ ਦੀ ਹੱਦ ਵੱਧ ਸਕੇ ਤੇ ਸਰਕਾਰ ਕੋਲ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਕਰਜ਼ੇ ਮੁਆਫ ਕਰਨ ਵਾਸਤੇ ਆਪਣੇ ਕੋਈ ਸਰੋਤ ਨਹੀਂ ਹਨ। ਉਹਨਾਂ ਕਿਹਾ ਕਿ ਸਰਕਾਰ ਦੀ ਹਾਲਤ ਇੰਨੀ ਤਰਸਯੋਗ ਬਣੀ ਹੋਈ ਹੈ ਕਿ ਉਸ ਕੋਲੋਂ ਤਾਂ ਰਾਜ ਦੇ ਗੰਨਾ ਉਤਪਾਦਕਾਂ ਦੇ ਬਕਾਏ ਵੀ ਅਦਾ ਨਹੀਂ ਹੋ ਰਹੇ ਅਤੇ ਬਕਾਏ ਮੰਗਣ ਵਾਲੇ ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਦੀ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ। Gurdaspur election ਕਰਜ਼ਾ ਮੁਆਫੀ ਦੇ ਨੋਟੀਫਿਕੇਸ਼ਨ ਦੇ ਤਾਜ਼ਾ ਕਦਮ ਨੂੰ ਸਰਕਾਰ ਦੇ ਇਕ ਹੋਰ ਝੂਠਾ ਤੇ ਗੁੰਮਰਾਹਕੁੰਨ ਏਜੰਡਾ ਕਰਾਰ ਦਿੰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਸਰਕਾਰ ਰਾਜ ਦੇ ਕਿਸਾਨ ਜੋ ਕਿ ਦੇਸ਼ ਦੇ ਅੰਨ ਦਾਤਾ ਹਨ ਤੇ ਆਪਣੇ ਸਿਰ 'ਤੇ ਭਾਰ ਲੈ ਕੇ ਦੇਸ਼ ਦੀ ਸੇਵਾ ਕਰ ਰਹੇ ਹਨ, ਨਾਲ ਧੋਖਾ ਕਰ ਰਹੀਹ ੈ। ਉਹਨਾਂ ਕਿਹਾ ਕਿ ਦੇਸ਼ ਦੀ ਸੇਵਾ ਵਿਚ ਲੱਗੇ ਕਿਸਾਨਾਂ ਲਈ ਬੇਬੁਨਿਆਦ ਐਲਾਨਾਂ ਨਾਲ ਇਸ ਕਿਸਮ ਦਾ ਕੋਝਾ ਮਜ਼ਾ ਬਹੁਤ ਅਣਮਨੁੱਖੀ ਕਾਰਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਕਿਸਾਨ ਹੁਣ ਕਾਂਗਰਸ ਪਾਰਟੀ ਦੇ ਚਲਾਕ ਏਜੰਡੇ ਤੋਂ ਜਾਣੂ ਹੋ ਗਏ ਹਨ ਤੇ ਸਮਝ ਗਏ ਹਨ ਕਿ ਸਰਕਾਰ ਗੁਰਦਾਸਪੁਰ ਚੋਣ ਵਿਚ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਰਣਨੀਤੀ ਹੁਣ ਕੰਮ ਨਹੀਂ ਕਰੇਗੀ ਕਿਉਂਕਿ ਇਸਦਾ ਲੁਕਵਾਂ ਏਜੰਡਾ ਤੇ 'ਧੋਖੇਬਾਜ਼' ਦਾ ਇਸਦਾ ਅਕਸ ਜਨਤਾ ਸਾਹਮਣੇ ਉਜਾਗਰ ਹੋ ਚੁੱਕਾ ਹੈ ਅਤੇ ਲੋਕਾਂ ਨੇ ਹੁਣ ਗੁਰਦਾਸਪੁਰ ਦੀ ਜ਼ਿਮਨੀ ਚੋਣ ਵਿਚ ਸਰਕਾਰ ਨੂੰ ਜੀਵਨ ਭਰ ਦਾ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਹੈ। —PTC News  

Related Post