22 ਸਾਲਾ ਲੜਕੀ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ, ਜਾਣੋ ਪੂਰਾ ਮਾਮਲਾ

By  Jashan A November 4th 2019 06:19 PM

22 ਸਾਲਾ ਲੜਕੀ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ, ਜਾਣੋ ਪੂਰਾ ਮਾਮਲਾ,ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਅਬਲਖੈਰ 'ਚ ਇਕ ਸੇਵਾ ਕੇਂਦਰ ਦੀ ਮਹਿਲਾ ਮੁਲਾਜ਼ਮ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੁਸ਼ਮਾ (22 ਸਾਲਾਂ) ਵਜੋਂ ਹੋਈ ਹੈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਨੇੜਲੇ ਪਿੰਡ ਸੈਨਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਬਿੰਦਰਜੀਤ 'ਤੇ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਗੰਭੀਰ ਆਰੋਪ ਲਗਾਏ ਹਨ। Suicideਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਭਰਾ ਕੁਲਦੀਪ ਗਿਲ ਅਤੇ ਮਾਤਾ ਰਾਣੀ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਸੁਸ਼ਮਾ ਪਿੰਡ ਅਬਲਖੈਰ ਦੇ ਸੇਵਾ ਕੇਂਦਰ 'ਚ ਕੰਪਿਊਟਰ ਅਪਰੇਟਰ ਦਾ ਕੰਮ ਕਰਦੀ ਸੀ ਅਤੇ ਨੇੜਲੇ ਪਿੰਡ ਸੈਨਪੁਰ ਦਾ ਇਕ ਨੌਜਵਾਨ ਬਿੰਦਰਜੀਤ ਉਹਨਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਉਸਦਾ ਰਾਹ ਰੋਕਦਾ ਸੀ। ਹੋਰ ਪੜ੍ਹੋ: ਯੂਨੀਅਨ ਬੈਂਕ ਨੂੰ 1394 ਕਰੋੜ ਦਾ ਚੂਨਾ ਲਗਾਉਣ ਵਾਲੀ ਕੰਪਨੀ ਵਿਰੁੱਧ ਸੀਬੀਆਈ ਵਲੋਂ ਮਾਮਲਾ ਦਰਜ ਉਹਨਾਂ ਕਿਹਾ ਕਿ ਇਸ ਬਾਰੇ ਲੜਕੀ ਨੇ ਕਦੇ ਘਰ ਨਹੀਂ ਦੱਸਿਆ ਅਤੇ ਅੱਜ ਲੜਕੇ ਨੇ ਸੇਵਾ ਕੇਂਦਰ ਵਿੱਚ ਜਾ ਕੇ ਉਹਨਾਂ ਦੀ ਲੜਕੀ ਨੂੰ ਧਮਕਾਇਆ ਅਤੇ ਉਸ ਨਾਲ ਗਾਲੀ ਗਲੋਚ ਕੀਤਾ। ਜਿਸ ਤੋਂ ਬਾਅਦ ਉਹ ਕਿੰਨਾ ਚਿਰ ਰੋਂਦੀ ਰਹੀ ਅਤੇ ਘਰ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ। Suicideਉਹਨਾਂ ਕਿਹਾ ਕਿ ਪੁਲਿਸ ਹੁਣ ਉਸ ਦੋਸ਼ੀ ਲੜਕੇ ਬਿੰਦਰਜੀਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹਤਿਆ ਦਾ ਮਾਮਲਾ ਦਰਜ ਕਰਨ ਦੀ ਬਜਾਏ 174 ਦਾ ਮਾਮਲਾ ਦਰਜ ਕਰ ਰਹੀ ਹੈ ਉਹਨਾਂ ਦੀ ਮੰਗ ਹੈ ਕਿ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। -PTC News

Related Post