ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਮਾਂ ਦੇ ਇਲਾਜ਼ ਲਈ ਮੰਗੀ 21 ਦਿਨ ਦੀ ਐਮਰਜੈਂਸੀ ਪੈਰੋਲ  

By  Shanker Badra May 19th 2021 11:19 AM

ਰੋਹਤਕ : ਬਲਾਤਕਾਰ ਤੇ ਹੱਤਿਆ ਦੇ ਮਾਮਲੇ 'ਚਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਬਿਮਾਰ ਮਾਂ ਦਾ ਹਵਾਲਾ ਦਿੰਦੇ ਹੋਏ 21 ਦਿਨ ਦੀ ਐਮਰਜੈਂਸੀਪੈਰੋਲ ਮੰਗੀ ਹੈ। ਜੇਲ੍ਹ ਪ੍ਰਸ਼ਾਸਨ ਨੇ ਪੈਰੋਲ ਦੇਣ ਲਈ ਪੁਲਿਸ ਤੋਂ ਐੱਨਓਸੀ ਮੰਗੀ ਹੈਤਾਂ ਜੋ ਉਸ ਨੂੰ ਪੈਰੋਲ ਦੇਣ ’ਚ ਕੋਈ ਮੁਸ਼ਕਲ ਨਾ ਆਵੇ। ਪੜ੍ਹੋ ਹੋਰ ਖ਼ਬਰਾਂ : ਬਰਗਾੜੀ ਬੇਅਦਬੀ ਮਾਮਲੇ 'ਚ ਗ੍ਰਿਫ਼ਤਾਰ 6 ਮੁਲਜ਼ਮਾਂ ਨੂੰ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ   [caption id="attachment_498538" align="aligncenter" width="300"]Gurmeet Ram Rahim Singh seeks 21-day emergency parole to meet ailing mother ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਮਾਂ ਦੇ ਇਲਾਜ਼ ਲਈ ਮੰਗੀ 21 ਦਿਨ ਦੀ ਐਮਰਜੈਂਸੀ ਪੈਰੋਲ[/caption] ਇਸ ਸਬੰਧ ਵਿੱਚ ਉਸ ਨੇ ਜੇਲ੍ਹ ਮੁਖੀ ਨੂੰ ਅਰਜ਼ੀ ਦਿੱਤੀ ਹੈ ,ਜਿਸ ਵਿਚ ਆਪਣੀ ਮਾਂ ਦੀ ਹਾਲਤ ਗੰਭੀਰ ਹੋਣ ਬਾਰੇ ਦੱਸਿਆ ਹੈ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਸਿਰਸਾ ਤੇ ਰੋਹਤਕ ਦੇ ਪੁਲੀਸ ਮੁਖੀ ਤੋਂ ਰਿਪੋਰਟ ਮੰਗ ਲਈ ਹੈ। ਪੁਲਿਸ ਪ੍ਰਸ਼ਾਸਨ ਸੁਰੱਖਿਆ ਕਾਰਨਾਂ ਨੂੰ ਦੇਖਦੇ ਹੋਏ ਫ਼ੈਸਲਾ ਲਵੇਗਾ। [caption id="attachment_498539" align="aligncenter" width="300"]Gurmeet Ram Rahim Singh seeks 21-day emergency parole to meet ailing mother ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਮਾਂ ਦੇ ਇਲਾਜ਼ ਲਈ ਮੰਗੀ 21 ਦਿਨ ਦੀ ਐਮਰਜੈਂਸੀ ਪੈਰੋਲ[/caption] ਇਸ ਸਬੰਧੀ ਪੁਲਿਸ ਨੂੰ ਕਿਹਾ ਗਿਆ ਹੈ ਕਿ ਉਹ ਗੁਰਮੀਤ ਰਾਮ ਰਹੀਮ ਦੀ ਮਾਂ ਦੀ ਬਿਮਾਰੀ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕਰ ਕੇ ਰਿਪੋਰਟ ਦੇਣ। ਇਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਵੱਲੋਂ ਸਰਕਾਰ ਨੂੰ ਪੈਰੋਲ ਦੀ ਅਰਜ਼ੀ ਭੇਜੀ ਜਾਵੇਗੀ। ਸਿਰਸਾ ਤੇ ਰੋਹਤਕ ਪੁਲਿਸ ਅਧਿਕਾਰੀ ਜੇਲ੍ਹ ਪ੍ਰਸ਼ਾਸਨ ਦੀ ਕਾਨੂੰਨ ਵਿਵਸਥਾ ਨੂੰ ਖ਼ਤਰਾ ਦਿਖਾਈ ਨਾ ਦਿੱਤਾ ਤਾਂ ਪੈਰੋਲ ਮਨਜ਼ੂਰ ਹੋ ਜਾਵੇਗੀ। [caption id="attachment_498536" align="aligncenter" width="300"]Gurmeet Ram Rahim Singh seeks 21-day emergency parole to meet ailing mother ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਮਾਂ ਦੇ ਇਲਾਜ਼ ਲਈ ਮੰਗੀ 21 ਦਿਨ ਦੀ ਐਮਰਜੈਂਸੀ ਪੈਰੋਲ[/caption] ਪੜ੍ਹੋ ਹੋਰ ਖ਼ਬਰਾਂ : ਰਾਸ਼ਨ ਦੀਆਂ ਦੁਕਾਨਾਂ ਦੇਰ ਤੱਕ ਖੁੱਲ੍ਹੀਆਂ ਰਹਿਣ ,ਗਰੀਬਾਂ ਨੂੰ ਮਿਲ ਸਕੇ ਮੁਫ਼ਤ ਰਾਸ਼ਨ : ਕੇਂਦਰ ਇਸ ਦੇ ਉਲਟ ਜੇਕਰ ਉਸ ਦੇ ਬਾਹਰ ਆਉਣ ਤੋਂ ਬਾਅਦ ਕਾਨੂੰਨ ਵਿਵਸਥਾ ਵਿਗਡ਼ਨ ਦੀ ਸੰਭਾਵਨਾ ਦਿਖੀ ਤਾਂ ਪਹਿਲਾਂ ਵਾਂਗ ਹੀ ਪੈਰੋਲ ਦੀ ਅਰਜ਼ੀ ਖਾਰਜ ਹੋ ਜਾਵੇਗੀ। ਗੁਰਮੀਤ ਰਾਮ ਰਹੀਮ ਇਸ ਤੋਂ ਪਹਿਲਾਂ ਪਰਿਵਾਰ ’ਚ ਵਿਆਹ, ਬਿਮਾਰ ਮਾਂ ਦੀ ਦੇਖਭਾਲ, ਖੇਤੀ ਕਰਨ ਲਈ ਪੈਰੋਲ ਮੰਗ ਚੁੱਕਿਆ ਹੈ ਪਰ ਜੇਲ੍ਹ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਮਿਲੀ। -PTCNews

Related Post