ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਇਆ ਜਾਵੇਗਾ 600 ਕੁਇੰਟਲ ਫੁੱਲਾਂ ਦੇ ਨਾਲ

By  Joshi October 4th 2017 08:15 PM -- Updated: October 4th 2017 08:19 PM

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਇਆ ਜਾਵੇਗਾ 600 ਕੁਇੰਟਲ ਫੁੱਲਾਂ ਦੇ ਨਾਲ, ਇੰਝ ਹੋ ਰਹੀਆਂ ਹਨ ਤਿਆਰੀਆਂ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ  ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹਨਾਂ ਤਿਆਰੀਆਂ ਦੀ ਜਾਣਕਾਰੀ ਲੈਣ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

Gurpurb celebrations:around 600 quintal flowers to deck up Golden Templeਇਸ ਵਾਰ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ 600 ਕੁਇੰਟਲ ਫੁੱਲਾਂ ਨਾਲ ਸਜਾਇਆ ਜਾਵੇਗਾ ਅਤੇ ਚਮਚਮਾਉਂਦੀਆਂ ਲਾਈਟਾਂ ਦੀ ਰੌਸ਼ਨੀ ਵਿੱਚ ਪ੍ਰਕਾਸ਼ ਪੁਰਬ ਦਾ ਪਵਿੱਤਰ ਦਿਹਾੜਾ ਮਨਾਇਆ ਜਾਵੇਗਾ।

ਐਸਜੀਪੀਸੀ ਸੈਕਟਰੀ ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ 15 ਲੱਖ ਦੇ ਫੁੱਲਾਂ ਨਾਲ ਸਜਾਇਆ ਜਾਵੇਗਾ। ਮੁੰਬਈ ਤੋਂ ਇਹ ਸਜਾਵਟ ਕਰਨ ਲਈ ਡੈਕੋਰੇਟਰਸ ਆਏ ਹਨ ਅਤੇ 100 ਦੇ ਕਰੀਬ ਸ਼ਰਧਾਲੂ ਇਸ ਲਈ ਸੇਵਾ ਕਰ ਰਹੇ ਹਨ। ਬੁੱਧਵਾਰ ਤੋਂ ਲੈ ਕੇ ਗੁਰਪੁਰਬ ਤੱਕ ਇਹ ਤਿਆਰੀਆਂ ਮੁਕੰਮਲ ਕਰਨ ਦੀ ਪੂਰੀ ਕੋਸ਼ਿਸ਼ ਹੈ।"

Gurpurb celebrations:around 600 quintal flowers to deck up Golden Templeਉਹਨਾਂ ਕਿਹਾ ਕਿ ਫੁੱਲਾਂ ਵਾਲੀਆਂ ਤਿਆਰੀਆਂ ਸੰਗਤ ਵੱਲੋਂ ਕੀਤੀਆਂ ਗਈਆਂ ਹਨ। ਸਜਾਵਟ ਲਈ ਵੱਖੋ ਵੱਖ ਦੇਸ਼ਾਂ ਤੋਂ ਫੁੱਲ ਲਿਆਂਦੇ ਜਾਣਗੇ। ਇਸ ਵਾਰ ਵਾਹਗਾ ਬਾਰਡਰ 'ਤੇ ਦੀਪਮਾਲਾ ਕਰਨ ਦੀ ਇਜਾਜ਼ਤ ਵੀ ਲੈ ਲਈ ਗਈ ਹੈ।

ਸੋਧੇ ਹੋਏ ਨਾਨਕਸ਼ਾਹੀ ਕਲੰਡਰ ਅਨੁਸਾਰ ੬ ਨੂੰ ਨਗਰ ਕੀਰਤਨ ਤੇ 7 ਨੂੰ ਗੁਰਪੂਰਬ ਮਨਾਇਆ ਜਾਵੇਗਾ ਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ੯ ਅਕਤੂਬਰ ਨੂੰ ਗੁਰਪੂਰਵ ਮਨਾਇਆ ਜਾਵੇਗਾ।

ਇਸ ਮੌਕੇ 'ਤੇ ਗੁਰੂ ਕੀ ਨਗਰੀ ਵਿਖੇ ਘਰ-ਘਰ ਦੀਪਮਾਲਾ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਤਸ਼ਬਾਜੀ, ਜਲੌਅ ਸਜਾਏ ਜਾਣਗੇ।

—PTC News

Related Post