ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਅੱਜ ਹੈ ਜਨਮ ਦਿਨ, ਬੇਟੀ ਸ਼ਵੇਤਾ ਨੇ ਇੰਝ ਦਿੱਤੀ ਵਧਾਈ

By  Jashan A October 11th 2019 10:06 AM

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਅੱਜ ਹੈ ਜਨਮ ਦਿਨ, ਬੇਟੀ ਸ਼ਵੇਤਾ ਨੇ ਇੰਝ ਦਿੱਤੀ ਵਧਾਈ,ਨਵੀਂ ਦਿੱਲੀ: ਬਾਲੀਵੁੱਡ ਦੇ ਮਹਾਨਾਇਕ ਅਤੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਅਮਿਤਾਭ ਬੱਚਨ ਦਾ ਅੱਜ ਜਨਮ ਦਿਨ ਹੈ। ਉਹ ਅੱਜ 77 ਸਾਲ ਦੇ ਹੋ ਗਏ ਹਨ। ਇਸ ਮੌਕੇ ਉਹਨਾਂ ਨੂੰ ਚਾਹੁਣ ਵਾਲੇ ਸੋਸ਼ਲ ਮੀਡੀਆ ਦੇ ਜ਼ਰੀਏ ਸ਼ੁਭਕਾਮਨਾਵਾਂ ਦੇ ਰਹੇ ਹਨ। ਇਸ ਦੌਰਾਨ ਉਹਨਾਂ ਦੀ ਬੇਟੀ ਸ਼ਵੇਤਾ ਬੱਚਨ ਨੇ ਵੀ ਵੱਖਰੇ ਢੰਗ ਨਾਲ ਜਨਮ ਦਿਨ ਦੀ ਵਧਾਈ ਦਿੱਤੀ ਹੈ।

https://www.instagram.com/p/B3cvIkblutQ/?utm_source=ig_web_copy_link

ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਮਿਤਾਭ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਲਿਖਿਆ ਕਿ ‘‘ਜਦੋਂ ਤੁਸੀਂ ਹਿਮਾਲਿਆ ਦੀ ਚੋਟੀ ’ਤੇ ਪਹੁੰਚ ਜਾਓ ਤਾਂ ਤੁਹਾਨੂੰ ਵਧਦੇ ਰਹਿਣਾ ਹੁੰਦਾ ਹੈ। ਹੈਪੀ ਬਰਥਡੇ ਪਾਪਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।

ਹੋਰ ਪੜ੍ਹੋ:ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬੱਚਨ ਦਾ ਇਹ ਰੂਪ ਪਛਾਣਨਾ ਹੋਇਆ ਮੁਸ਼ਕਿਲ

https://twitter.com/STARKINGGURU/status/1182363281945612288?s=20

’’ਹਾਲਾਂਕਿ, ਅਮਿਤਾਭ ਬੱਚਨ ਨੇ ਆਪਣੇ ਚੱਲ ਰਹੇ ਸ਼ੋਅ KBC11 ’ਚ ਦੱਸਿਆ ਸੀ ਕਿ ਉਹ ਇਸ ਵਾਰ ਆਪਣਾ ਜਨਮਦਿਨ ਧੂਮਧਾਮ ਨਾਲ ਨਹੀਂ ਮਨਾਉਣਗੇ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਲਈ ਇਹ ਦਿਨ ਉਸੇ ਤਰ੍ਹਾਂ ਦਾ ਹੈ ਜੋ ਹਰ ਰੋਜ ਹੁੰਦਾ ਹੈ।

https://twitter.com/iamRachitRJ/status/1182368159266795521?s=20

ਤੁਹਾਨੂੰ ਦੱਸ ਦਈਏ ਕਿ ਸਾਲ 1942 'ਚ ਪ੍ਰਯਾਗਰਾਜ 'ਚ ਜਨਮੇ ਅਮਿਤਾਭ ਬੱਚਨ ਨੇ ਸਾਲ 1969 'ਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਨੇ 'ਸਾਤ ਹਿੰਦੁਸਤਾਨੀ' ਨਾਲ ਬਾਲੀਵੁੱਡ 'ਚ ਐਂਟਰੀ ਮਾਰੀ, ਪਰ ਫਿਲਮ ਕੁਝ ਖਾਸ ਕਮਾਲ ਨਾ ਕਰ ਸਕੀ।

https://twitter.com/Khiladi_ki_saru/status/1182487786902958080?s=20

1973 'ਚ ਆਈ ਫਿਲਮ 'ਜੰਜੀਰ' ਨੇ ਅਮਿਤਾਭ ਨੂੰ ਐਂਗਰੀ ਯੰਗ ਮੈਨ ਦਾ ਖਿਤਾਬ ਦੇਣ ਦੇ ਨਾਲ ਰਾਤੋਂ-ਰਾਤ ਸਟਾਰ ਬਣਾ ਦਿੱਤਾ।ਜਿਸ ਤੋਂ ਬਾਅਦ ਉਹਨਾਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਬਾਲੀਵੁੱਡ ਦੀ ਝੋਲੀ ਕਈ ਹਿੱਟ ਫ਼ਿਲਮਾਂ ਪਾਈਆਂ। ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

https://twitter.com/andy_sd1898/status/1182369868030660610?s=20

-PTC News

Related Post