ਕੋਰੋਨਾ ਨੇ ਮਿੱਠੀ ਈਦ ਨੂੰ ਕੀਤਾ 'ਫਿੱਕਾ', ਲੋਕ ਇਸ ਵਾਰ ਨਹੀਂ ਮਿਲਣਗੇ ਗਲੇ , ਸਿਰਫ਼ ਦਿਲ ਮਿਲਣਗੇ

By  Shanker Badra May 25th 2020 11:42 AM

ਕੋਰੋਨਾ ਨੇ ਮਿੱਠੀ ਈਦ ਨੂੰ ਕੀਤਾ 'ਫਿੱਕਾ', ਲੋਕ ਇਸ ਵਾਰ ਨਹੀਂ ਮਿਲਣਗੇ ਗਲੇ , ਸਿਰਫ਼ ਦਿਲ ਮਿਲਣਗੇ:ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਦੇ ਵਿਚਕਾਰ ਦੇਸ਼ ਵਿੱਚ ਅੱਜ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ੌਫ਼ ਨੇ ਮੁਸਲਿਮ ਭਾਈਚਾਰੇ ਦੀ ਮਿੱਠੀ ਈਦ ਨੂੰ ਵੀ ਫਿੱਕਾ ਕਰ ਦਿੱਤਾ ਹੈ। ਇਸ ਮੌਕੇ ਲੋਕ ਇਕ ਦੂਜੇ ਨੂੰ ਗਲੇ ਲਗਾਉਣ ਦੀ ਬਜਾਏ ਦੂਰੋਂ ਹੀ ਈਦ ਦੀਆਂ ਵਧਾਈ ਦੇ ਰਹੇ ਹਨ।

ਇਸ ਵਾਰ ਈਦ ਮੌਕੇ ਦਿੱਲੀ ਦੀ ਜਾਮਾ ਮਸਜਿਦ ਸਮੇਤ ਸਾਰੀਆਂ ਮਸਜਿਦਾਂ ਬੰਦ ਹਨ। ਇਸ ਕਰਕੇ ਲੋਕ ਘਰਾਂ 'ਚ ਹੀ ਨਮਾਜ਼ ਪੜ੍ਹ ਕੇ ਈਦ ਮਨਾ ਰਹੇ ਹਨ। ਅਜਿਹੇ ਸਮੇਂ ਨਾ ਤਾਂ ਕੋਈ ਗਲੇ ਮਿਲ ਰਿਹਾ ਹੈ ਤੇ ਨਾ ਹੀ ਉਸ ਜ਼ਿੰਦਾਦਿਲੀ ਨਾਲ ਵਧਾਈ ਦੇ ਰਿਹਾ ਹੈ, ਜਿਵੇਂ ਪਹਿਲਾਂ ਹੁੰਦਾ ਸੀ।

ਭਾਰਤ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਈਦ ਮੌਕੇ ਦਿੱਲੀ ਦੀ ਜਾਮਾ ਮਸਜਿਦ ਸਮੇਤ ਸਾਰੀਆਂ ਮਸਜਿਦਾਂ ਬੰਦ ਹਨ। ਇਸ ਦੇ ਨਾਲ ਹੀ ਲੋਕ ਘਰਾਂ 'ਚ ਰਹਿ ਕੇ ਹੀ ਨਮਾਜ਼ ਅਦਾ ਕਰ ਰਹੇ ਹਨ। ਈਦ ਦੀ ਨਮਾਜ਼ ਪੜ੍ਹਨ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ 11.15 ਵਜੇ ਤਕ ਹੁੰਦਾ ਹੈ।

ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਦ ਅਹਿਮਦ ਬੁਖਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਈਦ ਸਾਦਗੀ ਨਾਲ ਮਨਾਉਣ ਅਤੇ ਗਰੀਬ ਲੋਕਾਂ ਅਤੇ ਆਪਣੇ ਗੁਆਂਢੀਆਂ ਦੀ ਮਦਦ ਕਰਨ। ਉਨ੍ਹਾਂ ਕਿਹਾ, " ਈਦ ਦੀ ਨਮਾਜ਼ ਰਵਾਇਤੀ ਤੌਰ 'ਤੇ ਕੋਰੋਨਾ ਵਾਇਰਸ ਕਾਰਨ ਨਹੀਂ ਕੀਤੀ ਜਾ ਸਕਦੀ।

-PTCNews

Related Post