ਛੇੜਛਾੜ ਦਾ ਮਾਮਲਾ: 'ਆਪ' ਆਗੂ ਪ੍ਰਿਤਪਾਲ ਸਿੰਘ ਅਤੇ ਸਾਥੀ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ

By  Pardeep Singh October 6th 2022 04:13 PM

ਮਜੀਠਾ : ਆਮ ਆਦਮੀ ਪਾਰਟੀ ਮਜੀਠਾ ਬਲਾਕ ਦਾ ਇੰਚਾਰਜ ਪ੍ਰਿਤਪਾਲ ਸਿੰਘ ਅਤੇ ਰਾਜਬੀਰ ਸਿੰਘ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਬੀਤੇ ਦਿਨ 'ਆਪ' ਦੇ ਮਜੀਠਾ ਬਲਾਕ ਇੰਚਾਰਜ ਪ੍ਰਿਤਪਾਲ ਸਿੰਘ ਬੱਲ ਤੇ ਇਕ ਕਰੀਬੀ ਸਾਥੀ ਰਾਜਬੀਰ ਸਿੰਘ ਨੂੰ ਨਾਬਾਲਿਗਾ ਨਾਲ ਛੇੜਛਾੜ ਕਰਨ ਕਾਰਨ ਗ੍ਰਿਫ਼ਤਾਰ ਕੀਤਾ ਸੀ । ਪੀੜਤਾ ਨੇ ਥਾਣਾ ਮਜੀਠਾ 'ਚ ਦਿੱਤੇ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਉਮਰ 15 ਸਾਲ ਹੈ। ਉਹ ਦੋ ਭੈਣ-ਭਰਾ ਹਨ। ਉਸ ਦੀ ਮਾਤਾ ਦੇ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਜਿਹੜਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਚ ਅਧਿਆਪਕ ਵਜੋਂ ਤਾਇਨਾਤ ਹੈ, ਨਾਲ ਸਬੰਧ ਬਣ ਗਏ ਜਿਸ ਬਾਰੇ ਉਸ ਦੇ ਪਿਤਾ ਨੂੰ ਪਤਾ ਲੱਗਣ ਉਤੇ ਉਨ੍ਹਾਂ ਦੇ ਘਰ ਵਿਚ ਕਲੇਸ਼ ਰਹਿਣ ਲੱਗਾ।

'ਆਪ' ਦਾ ਬਲਾਕ ਇੰਚਾਰਜ ਨਾਬਾਲਿਗਾ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰਿਫ਼ਤਾਰਇਸ ਮਗਰੋਂ ਉਸ ਦੀ ਮਾਤਾ ਉਸ ਨੂੰ ਨਾਲ ਲੈਕੇ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਦੇ ਘਰ ਮਜੀਠਾ ਵਿਚ ਆ ਗਏ ਜਿਥੇ ਉਸ ਦੀ ਮਾਤਾ ਤੇ ਧਰਮਿੰਦਰ ਸਿੰਘ ਇਕੱਠੇ ਰਹਿਣ ਲੱਗ ਪਏ। ਇਸ ਮਗਰੋਂ ਧਰਮਿੰਦਰਪਾਲ ਸਿੰਘ ਉਸ 'ਤੇ ਮਾੜੀ ਨਜ਼ਰ ਰੱਖਣ ਲੱਗ ਪਿਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਜਦਕਿ ਉਸ ਦੀ ਮਾਤਾ ਵੀ ਉਸ ਨੂੰ ਧਮਕੀਆਂ ਦੇਣ ਲੱਗ ਪਈ। ਉਸ ਨੇ ਦੱਸਿਆ ਕਿ ਧਰਮਿੰਦਰਪਾਲ ਦੇ ਘਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਿਤਪਾਲ ਸਿੰਘ ਬੱਲ ਵਾਸੀ ਮਜੀਠਾ ਤੇ ਰਾਜਵੀਰ ਸਿੰਘ ਵਾਸੀ ਆਬਾਦੀ ਰੋੜੀ ਦਾ ਆਉਣਾ ਜਾਣਾ ਹੋਣ ਕਰਕੇ ਉਨ੍ਹਾਂ ਨੂੰ ਹੱਡਬੀਤੀ ਦੱਸੀ ਪਰ ਇਸ ਦੇ ਉਲਟ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਡਰਾਇਆ।

ਉਸ ਨੇ ਅੱਗੇ ਦੱਸਿਆ ਕਿ ਕੁਝ ਦਿਨ ਪਹਿਲਾਂ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਨੇ ਉਸ ਦੀ ਮਾਂ ਦੇ ਸਾਹਮਣੇ ਉਸ ਨਾਲ ਛੇੜਛਾੜ ਕੀਤੀ ਤੇ ਉਸ ਦੇ ਕੱਪੜੇ ਪਾੜ ਦਿੱਤੇ। ਉਸ ਨੇ ਦੋਸ਼ ਲਾਇਆ ਕਿ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਨੇ ਉਸ ਦੀ ਮਾਤਾ ਤੇ ਆਮ ਆਦਮੀ ਪਾਰਟੀ ਦੇ ਆਦਮੀ ਪ੍ਰਿਤਪਾਲ ਸਿੰਘ ਬੱਲ ਤੇ ਰਾਜਵੀਰ ਸਿੰਘ ਦੀ ਸ਼ਹਿ 'ਤੇ ਉਸ ਨਾਲ ਛੇੜਛਾੜ ਕੀਤੀ। ਮਜੀਠਾ ਥਾਣਾ ਦੇ ਐਸਐਚਓ ਮਨਮੀਤਪਾਲ ਸਿੰਘ ਨੇ ਕਿਹਾ ਕਿ ਉਕਤ ਨਾਬਾਲਿਗਾ ਦੇ ਬਿਆਨਾਂ ਦੇ ਆਧਾਰ 'ਤੇ ਆਮ ਆਦਮੀ ਪਾਰਟੀ ਦੇ ਪ੍ਰਿਤਪਾਲ ਸਿੰਘ ਬੱਲ ਤੇ ਉਸਦੇ ਨਜ਼ਦੀਕੀ ਸਾਥੀ ਰਾਜਵੀਰ ਸਿੰਘ ਉਰਫ ਰੋੜੀ ਤੇ ਨਾਬਲਿਗ ਕੁੜੀ ਦੀ ਮਾਤਾ ਦਲਜੀਤ ਕੌਰ ਤੇ ਧਰਮਿੰਦਪਾਲ ਸਿੰਘ ਉਰਫ ਬਿੱਲਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪ੍ਰਿਤਪਾਲ ਸਿੰਘ ਬੱਲ ਤੇ ਰਾਜਵੀਰ ਸਿੰਘ ਉਰਫ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਨਸ਼ੇ 'ਚ ਟੱਲੀ ਨੌਜਵਾਨ ਨੇ ਕੀਤਾ ਹਾਈਵੋਲਟੇਜ ਡਰਾਮਾ, ਪੁਲਿਸ ਅਧਿਕਾਰੀ ਦੀ ਵਰਦੀ ਨੂੰ ਪਾਇਆ ਹੱਥ

-PTC News

 

Related Post