ਕ੍ਰਿਕਟਰ ਹਾਰਦਿਕ ਪਾਂਡਯਾ ਦੀਆਂ 2 ਘੜੀਆਂ ਕਸਟਮ ਵਿਭਾਗ ਨੇ ਕੀਤੀਆਂ ਜ਼ਬਤ , ਜਾਣੋ ਪੂਰਾ ਮਾਮਲਾ

By  Shanker Badra November 16th 2021 09:59 AM

ਮੁੰਬਈ : ਦੁਬਈ ਤੋਂ ਭਾਰਤ ਪਰਤੇ ਕ੍ਰਿਕਟਰ ਹਾਰਦਿਕ ਪਾਂਡਯਾ ਦੀਆਂ 2 ਘੜੀਆਂ ਨੂੰ ਕਸਟਮ ਵਿਭਾਗ ਨੇ ਜ਼ਬਤ ਕਰ ਲਿਆ ਹੈ। ਇਹ ਜਾਣਕਾਰੀ ਮੁੰਬਈ ਕਸਟਮ ਵਿਭਾਗ ਨੇ ਦਿੱਤੀ ਹੈ। ਕਸਟਮ ਵਿਭਾਗ ਮੁਤਾਬਕ ਇਨ੍ਹਾਂ ਦੋਵਾਂ ਘੜੀਆਂ ਦੀ ਕੁੱਲ ਕੀਮਤ ਕਰੀਬ 5 ਕਰੋੜ ਰੁਪਏ ਹੈ। ਹਾਰਦਿਕ ਪਾਂਡਯਾ ਦੀਆਂ ਇਹ ਘੜੀਆਂ ਐਤਵਾਰ ਰਾਤ (14 ਨਵੰਬਰ) ਦੁਬਈ ਤੋਂ ਆਉਂਦੇ ਸਮੇਂ ਜ਼ਬਤ ਕੀਤੀਆਂ ਗਈਆਂ ਸਨ।

ਕ੍ਰਿਕਟਰ ਹਾਰਦਿਕ ਪਾਂਡਯਾ ਦੀਆਂ 2 ਘੜੀਆਂ ਕਸਟਮ ਵਿਭਾਗ ਨੇ ਕੀਤੀਆਂ ਜ਼ਬਤ , ਜਾਣੋ ਪੂਰਾ ਮਾਮਲਾ

ਖ਼ਬਰਾਂ ਮੁਤਾਬਕ ਕਸਟਮ ਵਿਭਾਗ ਨੇ ਦੱਸਿਆ ਕਿ ਹਾਰਦਿਕ ਪਾਂਡਯਾ ਕੋਲ ਇਨ੍ਹਾਂ ਘੜੀਆਂ ਦੇ ਬਿੱਲ ਦੀਆਂ ਰਸੀਦਾਂ ਨਹੀਂ ਸਨ। ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਹਾਰਦਿਕ ਪਾਂਡਯਾ ਯੂਏਈ ਵਿੱਚ ਹਾਲ ਹੀ ਵਿੱਚ ਹੋਏ ਟੀ-20 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦਾ ਹਿੱਸਾ ਸਨ। ਹਾਰਦਿਕ ਪਾਂਡਯਾ ਵੀ ਮੁੰਬਈ ਇੰਡੀਅਨਜ਼ ਦਾ ਹਿੱਸਾ ਹਨ। ਆਈਪੀਐਲ-2021 ਦਾ ਦੂਜਾ ਪੜਾਅ ਵੀ ਯੂਏਈ ਵਿੱਚ ਹੀ ਖੇਡਿਆ ਗਿਆ ਸੀ। ਇਸ ਲਈ ਉਹ ਉੱਥੇ ਕਾਫੀ ਦੇਰ ਤੱਕ ਰਿਹਾ।

ਕ੍ਰਿਕਟਰ ਹਾਰਦਿਕ ਪਾਂਡਯਾ ਦੀਆਂ 2 ਘੜੀਆਂ ਕਸਟਮ ਵਿਭਾਗ ਨੇ ਕੀਤੀਆਂ ਜ਼ਬਤ , ਜਾਣੋ ਪੂਰਾ ਮਾਮਲਾ

ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਸਫ਼ਰ ਗਰੁੱਪ ਪੜਾਅ ਵਿੱਚ ਹੀ ਰੁਕ ਗਿਆ ਸੀ। ਟੀਮ ਇੰਡੀਆ ਸੈਮੀਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ। ਹਾਰਦਿਕ ਪਾਂਡਯਾ ਇਸ ਟੂਰਨਾਮੈਂਟ 'ਚ ਆਪਣਾ ਪ੍ਰਭਾਵ ਬਣਾਉਣ 'ਚ ਨਾਕਾਮ ਰਹੇ। ਟੀਮ ਇੰਡੀਆ ਨੂੰ ਹੁਣ ਨਿਊਜ਼ੀਲੈਂਡ ਖਿਲਾਫ ਭਾਰਤ 'ਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਦੇ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਹਾਰਦਿਕ ਪਾਂਡਯਾ ਇਸ ਵਿੱਚ ਸ਼ਾਮਲ ਨਹੀਂ ਹੈ।

ਕ੍ਰਿਕਟਰ ਹਾਰਦਿਕ ਪਾਂਡਯਾ ਦੀਆਂ 2 ਘੜੀਆਂ ਕਸਟਮ ਵਿਭਾਗ ਨੇ ਕੀਤੀਆਂ ਜ਼ਬਤ , ਜਾਣੋ ਪੂਰਾ ਮਾਮਲਾ

ਭਾਰਤ ਦੀ 16 ਮੈਂਬਰੀ ਟੀਮ ਵਿੱਚ ਆਈਪੀਐਲ-2021 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਰੂਤੁਰਾਜ ਗਾਇਕਵਾੜ ਅਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਹਰਸ਼ਲ ਪਟੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੱਟਾਂ ਤੋਂ ਪ੍ਰੇਸ਼ਾਨ ਰਹਿਣ ਵਾਲੇ ਹਾਰਦਿਕ ਪਾਂਡਯਾ ਦੇ ਸੰਭਾਵੀ ਬਦਲ ਵਜੋਂ ਦੇਖੇ ਜਾ ਰਹੇ ਆਲਰਾਊਂਡਰ ਵੈਂਕਟੇਸ਼ ਅਈਅਰ ਨੂੰ ਵੀ ਟੀਮ 'ਚ ਜਗ੍ਹਾ ਮਿਲੀ ਹੈ। ਰੋਹਿਤ ਸ਼ਰਮਾ ਨੂੰ ਕਪਤਾਨ ਬਣਾਇਆ ਗਿਆ ਹੈ ਜਦਕਿ ਕੇਐੱਲ ਰਾਹੁਲ ਉਪ-ਕਪਤਾਨ ਹੋਣਗੇ।

-PTCNews

Related Post