ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ, ਹਰਸਿਮਰਤ ਕੌਰ ਬਾਦਲ ਨੇ ਕੀਤਾ ਲੰਗਰ ਮਾਮਲੇ 'ਤੇ ਧੰਨਵਾਦ

By  Joshi June 8th 2018 12:02 PM -- Updated: June 8th 2018 01:34 PM

ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ, ਹਰਸਿਮਰਤ ਕੌਰ ਬਾਦਲ ਨੇ ਕੀਤਾ ਲੰਗਰ ਮਾਮਲੇ 'ਤੇ ਧੰਨਵਾਦ

ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਦ ਨੇ ਅੱਜ ਮਾਨਯੋਗ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ, ਜਿਸ 'ਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਢੀਂਡਸਾ, ਨਰੇਸ਼ ਗੁਜਰਾਲ ਸਮੇਤ ਹੋਰ ਕਈ ਮੰਤਰੀ ਸ਼ਾਮਿਲ ਸਨ।

harsimrat badal thanks PM narendra modi on GST waiver langarਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਲੰਗਰ 'ਤੇ ਜੀਐਸਟੀ ਛੋਟ ਮਾਮਲੇ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਨਾ ਸਿਰਫ ਸਿੱਖ ਕੌਮ ਬਲਕਿ ਮਨੁੱਖਤਾ ਦੀ ਸੇਵਾ ਵਿਚ ਸ਼ਾਮਲ ਹਰੇਕ ਧਾਰਮਿਕ ਅਤੇ ਦਾਨੀ ਸਮਾਜ ਵੱਲੋਂ ਉਹ ਪੀਐਮ ਮੋਦੀ ਦੇ ਸ਼ੁਕਰਗੁਜ਼ਾਰ ਹਨ।

ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕੇਂਦਰ ਸਰਕਾਰ ਨੇ ਲੰਗਰ ਅਤੇ ਹੋਰ ਮੁਫ਼ਤ ਕਮਿਊਨਿਟੀ ਭੋਜਨ ਸੇਵਾ 'ਤੇ ਕੇਂਦਰੀ ਟੈਕਸ 'ਚ ਛੋਟ ਦੇਣ ਲਈ ਇੱਕ ਸਕੀਮ ਤਿਆਰ ਕੀਤੀ ਹੈ।

harsimrat badal thanks PM narendra modi on GST waiver langarਇਸ ਤੋਂ ਇਲਾਵਾ ਉਹਨਾਂ ਨੇ ਜੇਲ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦਾ ਮਸਲਾ ਅਤੇ ਕਿਸਾਨੀ ਕਰਜ਼ੇ ਨਾਲ ਸੰਬੰਧਤ ਮਾਮਲਿਆਂ ਨੂੰ ਪ੍ਰਧਾਨ ਮੰਤਰੀ ਨਾਲ ਸਾਂਝਾ ਕੀਤਾ। ਹਰਸਿਮਰਤ ਕੌਰ ਬਾਦਲ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਮਨਾਉਣ ਨੂੰ ਲੈ ਕੇ ਪਾਕਿਸਤਾਨ ਦੇ ਕਰਤਾਰਪੁਰ 'ਚ ਰਸਤਾ ਖੁਲਵਾਉਣ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਬਾਦਲ ਨੇ ਕਿਹਾ ਕਿ ਪੈਟਰੋਲ ਡੀਜ਼ਲ ਨੂੰ ਜੀਐਸਟੀ 'ਚ ਲਿਆਂਦਾ ਜਾਵੇ।

harsimrat badal thanks PM narendra modi on GST waiver langarਅਕਾਲੀ-ਬੀਜੇਪੀ ਗਠਜੋੜ ਬਾਰੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਅਕਾਲੀ ਬੀਜੇਪੀ ਇਕੱਠੀ ਸੀ ਅਤੇ ਇਕੱਠੀ ਹੀ ਰਹੇਗੀ ਅਤੇ ੨੦੧੯ 'ਚ ਅਸੀਂ ਮਿਲ ਕੇ ਚੋਣਾਂ ਲੜ੍ਹਨ ਲਈ ਤਿਆਰ ਬਰ ਤਿਆਰ ਹਾਂ।

—PTC News

Related Post