ਕਰੋੜਾਂ ਸਿੱਖਾਂ ਦੀ ਅਰਦਾਸ ਅੱਜ 70 ਸਾਲ ਬਾਅਦ ਹਕੀਕਤ 'ਚ ਪੂਰੀ ਹੋਣ ਦੀ ਆਸ: ਹਰਸਿਮਰਤ ਬਾਦਲ

By  Jashan A March 14th 2019 06:23 PM -- Updated: March 14th 2019 07:28 PM

ਕਰੋੜਾਂ ਸਿੱਖਾਂ ਦੀ ਅਰਦਾਸ ਅੱਜ 70 ਸਾਲ ਬਾਅਦ ਹਕੀਕਤ 'ਚ ਪੂਰੀ ਹੋਣ ਦੀ ਆਸ: ਹਰਸਿਮਰਤ ਬਾਦਲ,ਨਵੀਂ ਦਿੱਲੀ: ਸਿੱਖ ਪੰਥ ਦੇ ਨਵੇਂ ਸਾਲ (ਨਾਨਕਸ਼ਾਹੀ ਸੰਮਤ 551) ਦੀ ਖੁਸ਼ੀ ਵਿੱਚ 1 ਚੇਤ ਦਾ ਮਹੀਨਾ ਚੜ੍ਹਨ ਦੇ ਮੌਕੇ ਤੇ ਸਾਬਕਾ ਕੇਂਦਰੀ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ। ਇਸ ਦੌਰਾਨ ਉਨ੍ਹਾਂ ਨੇ ਸਮੁੱਚੇ ਪੰਥ ਵੱਲੋਂ ਕਰਤਾਰਪੁਰ ਲਾਂਘੇ ਦੇ ਖੋਲਣ ਦੇ ਕਾਰਜ ਦੀ ਸਫਲਤਾ ਲਈ ਅਰਦਾਸ ਵਿੱਚ ਸਮੂਲੀਅਤ ਕੀਤੀ।

hkb ਕਰੋੜਾਂ ਸਿੱਖਾਂ ਦੀ ਅਰਦਾਸ ਅੱਜ 70 ਸਾਲ ਬਾਅਦ ਹਕੀਕਤ 'ਚ ਪੂਰੀ ਹੋਣ ਦੀ ਆਸ: ਹਰਸਿਮਰਤ ਬਾਦਲ

ਉਨ੍ਹਾਂ ਦੇ ਸਵਾਗਤ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਦਿੱਲੀ ਕਮੇਟੀ ਮੈਂਬਰ ਹਾਜ਼ਰ ਸਨ।

ਹੋਰ ਪੜ੍ਹੋ: ਹਰਸਿਮਰਤ ਕੌਰ ਬਾਦਲ ਨੇ ਅੱਪੂ ਸੋਸਾਇਟੀ ਦੇ ਮਾਸੂਮਾਂ ਨਾਲ ਬਿਤਾਏ ਪਲ, ਵੰਡੀਆਂ ਚਾਕਲੇਟਾਂ ਅਤੇ ਟਾਫੀਆਂ

ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਚੇਤ ਦੀ ਸੰਗਰਾਂਦ ਤੋਂ ਖਾਲਸਾ ਪੰਥ ਦਾ ਨਵਾਂ ਸਾਲ ਸ਼ੁਰੂ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਵੀ ਇਸ ਸਾਲ ਛੇ ਮਹੀਨੇ ਬਾਅਦ ਆ ਰਹੀ ਹੈ। ਇਸ ਮੁਬਾਰਕ ਮੌਕੇ ਤੇ ਅੱਜ ਦੋਨੋਂ ਸਰਕਾਰਾਂ ਦੀ ਅਫਸਰਸ਼ਾਹੀ ਅਟਾਰੀ ਬਾਰਡਰ ਵਿਖੇ ਗੱਲਬਾਤ ਕਰਨ ਲਈ ਬੈਠਕ ਕਰ ਰਹੀ ਹੈ।

hkb ਕਰੋੜਾਂ ਸਿੱਖਾਂ ਦੀ ਅਰਦਾਸ ਅੱਜ 70 ਸਾਲ ਬਾਅਦ ਹਕੀਕਤ 'ਚ ਪੂਰੀ ਹੋਣ ਦੀ ਆਸ: ਹਰਸਿਮਰਤ ਬਾਦਲ

ਸਮੂਹ ਕੌਮ ਵੱਲੋਂ, ਕਰੋੜਾਂ ਸਿੱਖਾਂ ਦੀ ਅਰਦਾਸ ਅੱਜ 70 ਸਾਲ ਬਾਅਦ ਹਕੀਕਤ ਵਿੱਚ ਪੂਰੀ ਹੋਣ ਜਾ ਰਹੀ ਹੈ। ਛੇਤੀ ਤੋਂ ਛੇਤੀ ਇਹ ਲਾਂਘਾ ਤਿਆਰ ਹੋਵੇ ਕਰੋੜਾਂ ਲੋਕ ਉਥੇ ਜਾ ਕੇ ਨਤਮਸਤਕ ਹੋ ਸਕਣ ਇਹੀ ਅਰਦਾਸ ਕਰਨ ਲਈ ਮੈਂ ਇੱਥੇ ਆ ਕੇ ਗੁਰੂ ਮਹਾਰਾਜ ਦੀ ਹਾਜ਼ਰੀ ਭਰੀ ਹੈ।

-PTC News

Related Post