ਸਰਨਾ ਨੇ ਸੱਚੇ ਸਿੱਖ ਦੀ ਪਰਿਭਾਸ਼ਾ ਨੂੰ ਬਦਲਣ ਦੀ ਕੀਤੀ ਗੁਸਤਾਖ਼ੀ ਕੀਤੀ :ਜੀ.ਕੇ.

By  Shanker Badra November 10th 2018 06:57 PM

ਸਰਨਾ ਨੇ ਸੱਚੇ ਸਿੱਖ ਦੀ ਪਰਿਭਾਸ਼ਾ ਨੂੰ ਬਦਲਣ ਦੀ ਕੀਤੀ ਗੁਸਤਾਖ਼ੀ ਕੀਤੀ :ਜੀ.ਕੇ.:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਦਿੱਲੀ ਦੇ ਪਤਵੰਤੇ ਸਿੱਖਾਂ ਨੂੰ ਧਮਕਾਉਣ ਅਤੇ ਅਸਿੱਧੇ ਤਰੀਕੇ ਨਾਲ ਗੈਰਕਾਬਲ ਦੱਸਣ ਦੀ ਦਿੱਲੀ ਕਮੇਟੀ ਨੇ ਨਿਖੇਧੀ ਕੀਤੀ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਰਨਾ ਦੇ ਵਿਵਹਾਰ ’ਤੇ ਹੈਰਾਨੀ ਪ੍ਰਗਟਾਉਂਦੇ ਹੋਏ ਸਿੱਖਾਂ ’ਚ ਅਮੀਰੀ ਅਤੇ ਗਰੀਬੀ ਕਰਕੇ ਸਰਨਾ ਵੱਲੋਂ ਭੇਦ ਕਰਨ ਨੂੰ ਘੱਟੀਆ ਸੋਚ ਦੱਸਿਆ ਹੈ। ਜੀ.ਕੇ. ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਲੈ ਕੇ ਕੈਲੰਡਰ ਅਤੇ ਨਿਤਨੇਮ ਦੀ ਬਾਣੀਆਂ ’ਤੇ ਕਿੰਤੂ ਕਰਨ ਉਪਰੰਤ ਹੁਣ ਸਰਨਾ ਨੇ ਮਾਇਆ ਦੇ ਨਾਂ ’ਤੇ ਸਿੱਖਾਂ ਨੂੰ ਵੰਡਣ ਦੀ ਕੋਝੀ ਕੋਸ਼ਿਸ਼ ਕਰਦੇ ਹੋਏ ਰਸੂਖਦਾਰ ਸਿੱਖਾਂ ਦੇ ਸਮੂਹ ਨੂੰ ਕਰੋੜਪਤੀ ਕਲੱਬ ਦੱਸ ਕੇ ਫਿਰ ਗੁਸਤਾਖ਼ੀ ਕੀਤੀ ਹੈ।

ਜੀ.ਕੇ. ਨੇ ਕਿਹਾ ਕਿ ਇਹ ਸਿੱਧੇ ਤੌਰ ’ਤੇ ਸਿੱਖਾਂ ਨੂੰ ਜੋੜਨ ਦੀ ਥਾਂ ਪਾੜਨ ਦੀ ਕਾਂਗਰਸੀ ਰਣਨੀਤੀ ਹੈ।ਜਦਕਿ ਕਮੇਟੀ ’ਤੇ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਕਮੇਟੀ ਦਾ ਪੱਖ ਜਾਣਨ ਵਾਸਤੇ ਕੁਝ ਪਤਵੰਤੇ ਸਿੱਖਾਂ ਨੇ ਮੇਰੇ ਤੱਕ ਸਰਨਾ ਵੱਲੋਂ ਦਿੱਤਾ ਗਿਆ ਪ੍ਰਸ਼ਨ ਪੱਤਰ ਭੇਜਿਆ ਸੀ।ਜਿਸਦਾ ਜਵਾਬ ਦੇਣ ਦੀ ਮੈਂ ਹਾਮੀ ਭਰੀ ਸੀ।ਜਿਸ ਕਰਕੇ 10 ਨਵੰਬਰ ਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਕਮੇਟੀ ਵੱਲੋਂ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ ਸੀ ਪਰ ਸਰਨਾ ਨੇ ਸਥਿਤੀ ਨੂੰ ਸਾਫ਼ ਕਰਨ ਦੀ ਕਮੇਟੀ ਦੀ ਮੰਸ਼ਾ ਨੂੰ ਸੋੜ੍ਹੀ ਸਿਆਸਤ ਲਈ ਅੱਖਬਾਰੀ ਸੁਰਖਿਆਂ ਵਾਸਤੇ ਵਰਤ ਕੇ ਮੁੱਦੇ ਨੂੰ ਨਾ ਹੱਲ ਹੋਣ ਵੱਲ ਤੋਰਿਆ ਹੈ।

ਜੀ.ਕੇ. ਨੇ ਦੋਸ਼ ਲਗਾਇਆ ਕਿ ਸਰਨਾ ਸੱਚ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਅਜਿਹੀ ਮੰਦਭਾਗੀ ਹਰਕਤਾਂ ਕਰ ਰਹੇ ਹਨ।ਦਿੱਲੀ ਦੇ ਗੁਰੂਘਰ ਦੇ ਪ੍ਰੇਮੀ ਪਤਵੰਤੇ ਸਿੱਖਾਂ ਨੂੰ ਪੰਥਕ ਮਾਮਲਿਆਂ ਤੋਂ ਅਣਜਾਣ ਦੱਸ ਕੇ ਸਰਨਾ ਨੇ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਬੌਧਿਕ ਤੌਰ ’ਤੇ ਕਮਜੋਰ ਦੱਸਣ ਦੀ ਹੜਬੜ੍ਹੀ ਵਿਖਾਈ ਹੈ।ਜਦਕਿ ਉਕਤ ਸਿੱਖ ਮਾਮਲੇ ਦੀ ਸੱਚਾਈ ਨੂੰ ਸਮਝਣ ਵਾਸਤੇ ਖੁੱਦ ਅੱਗੇ ਆਏ ਸੀ। ਜੀ.ਕੇ. ਨੇ ਕਿਹਾ ਕਿ ਗੁਰਬਾਣੀ ਅਨੁਸਾਰ ਗੁਰੂ ਕੇ ਭਾਣੇ ’ਚ ਰਹਿਣ ਵਾਲਾ ਹੀ ਸੱਚਾ ਸਿੱਖ ਹੁੰਦਾ ਹੈ ਪਰ ਸਰਨਾ ਨੇ ਮਾਇਆ ਦੇ ਆਧਾਰ ’ਤੇ ਸਿੱਖੀ ਦੇ ਪ੍ਰਮਾਣ-ਪੱਤਰ ਦੇਣ ਦਾ ਨਵਾਂ ਚਲਨ ਸ਼ੁਰੂ ਕਰਕੇ ਅਸਿੱਧੇ ਤੌਰ ’ਤੇ ਸਿੱਖੀ ਦੀ ਪਰਿਭਾਸ਼ਾ ਨੂੰ ਆਪਣੇ ਤੌਰ ’ਤੇ ਪਰਿਭਾਸ਼ਿਤ ਕਰਨ ਦੀ ਗਲਤੀ ਕੀਤੀ ਹੈ।

-PTCNews

Related Post